ਕੈਲਗਰੀ ( ਦਲਵੀਰ ਜੱਲੋਵਾਲੀਆ) -ਬੀਤੇ ਦਿਨੀਂ ਬਰੈਂਪਟਨ ਵਿਚ ਵਸਦੀ ਕਾਲਾਸੰਘਿਆਂ ਦੀ ਸੰਗਤ ਵਲੋਂ ਸੰਤ ਬਾਬਾ ਕਾਹਨ ਦਾਸ ਜੀ ਦੀ ਯਾਦ ਵਿਚ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ ਵਿਖੇ ਹਰ ਸਾਲ ਦੀ ਤਰਾਂ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ। ਇਸ ਮੌਕੇ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਹਰਜਿੰਦਰ ਸਿੰਘ ਸੰਘਾ, ਹਰਦਿਆਲ ਸਿੰਘ ਸੰਘਾ, ਕੁਲਵੀਰ ਰਾਜਾ ਸੰਘਾ, ਸੰਦੀਪ ਸਿੰਘ ਸੰਘਾ, ਤੇਜਿੰਦਰ ਸਿੰਘ ਤੋਚੀ ਪ੍ਰਸਿੱਧ ਕਬੱਡੀ ਖਿਡਾਰੀ, ਜੱਸ ਰੰਧਾਵਾ, ਹਰੀਸ਼ ਜੋਸ਼ੀ ਮੀਡੀਆ ਕੋਆਰਡੀਨੇਟਰ, ਨਿੰਦਾ ਸੰਘਾ ਦੇ ਉਦਮ ਸਦਮਾ ਸ੍ਰੀ ਆਖੰਡ ਪਾਠ ਦੇ ਆਰੰਭ 16 ਮਈ ਨੂੰ ਕਰਵਾਏ ਗਏ ਜਿਹਨਾਂ ਦੇ ਭੋਗ 18 ਮਈ ਨੂੰ ਪਾਏ ਗਏ। ਤਿੰਨੇ ਦਿਨ ਕਾਲਾ ਸੰਘਿਆਂ ਦੀ ਸੰਗਤ ਨੇ ਸ਼ਮੁੂਲੀਅਤ ਕਰਦਿਆਂ ਸੇਵਾ ਵਿਚ ਹਿੱਸਾ ਪਾਇਆ ਤੇ ਗੁਰੂ ਕੇ ਲੰਗਰ ਚਲਾਏ ਗਏ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਦੇ ਜਥੇ ਵਲੋਂ ਗੁਰਬਾਣੀ ਗਾਇਨ ਕੀਤੇ ਗਏ ਤੇ ਗਿਆਨੀ ਬਗੀਚਾ ਸਿੰਘ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਗਿਆਨੀ ਸੁਖਵੰਤ ਸਿੰਘ ਨੇ ਗੁਰਬਾਣੀ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਜ਼ਿਕਰਯੋਗ ਹੈ ਕਿ ਬਰੈਂਪਟਨ ਵਿਚ ਵਸਦੀ ਕਾਲਾ ਸੰਘਿਆਂ ਦੀ ਸੰਗਤ ਵਲੋਂ ਇਹ ਪ੍ਰੋਗਰਾਮ 1996 ਤੋਂ ਲੈਕੇ ਹੁਣ ਤੱਕ ਹਰ ਸਾਲ ਕਰਵਾਇਆ ਜਾਂਦਾ ਹੈ।
ਕਾਲਾ ਸੰਘਿਆਂ ਦੀ ਸੰਗਤ ਵਲੋਂ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਦੇ ਭੋਗ ਤੇ ਧਾਰਮਿਕ ਸਮਾਗਮ ਕਰਵਾਏ
