Headlines

ਵੈਨਕੂਵਰ ਚ ਨਰਸਾਂ ਵੱਲੋਂ ਭਾਰੀ ਰੋਸ ਰੈਲੀ 

ਡਿਊਟੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਕੀਤੀ ਮੰਗ-
ਵੈਨਕੂਵਰ  (ਮਲਕੀਤ ਸਿੰਘ )- ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਨਰਸਾਂ ਤੇ ਵੱਧ ਰਹੇ ਹਿੰਸਕ ਹਮਲਿਆਂ ਦੇ ਵਿਰੋਧ ਅਤੇ ਇਨਾਂ ਦੀ ਰੋਕਥਾਮ ਸਬੰਧੀ ਸਮੂਹਿਕ ਆਵਾਜ਼ ਬੁਲੰਦ ਕਰਨ ਹਿੱਤ ਅੱਜ ਵੈਨਕੂਵਰ ਚ ਇੱਕ ਰੋਸ ਰੈਲੀ ਆਯੋਜਿਤ ਕੀਤੀ ਗਈ| ਜਿਸ ਵਿੱਚ ਵੱਖ-ਵੱਖ ਹਸਪਤਾਲਾਂ ਨਾਲ ਸੰਬੰਧਿਤ 500 ਤੋਂ ਵਧੇਰੇ ਨਰਸਾਂ ਅਤੇ ਹੋਰਨਾਂ ਸਿਹਤ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ| ਬੀ ਸੀ ਐਨ ਯੂ ਨਾਂ ਦੀ ਨਰਸਾਂ ਦੀ ਇੱਕ ਯੂਨੀਅਨ ਵੱਲੋਂ ਆਯੋਜਿਤ ਕਰਵਾਈ ਗਈ ਇਸ ਰੋਸ ਰੈਲੀ ਦੌਰਾਨ ਸਮੂਹਿਕ ਤੌਰ ਤੇ ਨਰਸਾਂ ਵੱਲੋਂ ਸਰੀਰਕ ਅਤੇ ਮਾਨਸਿਕ ਹਮਲਿਆਂ ਦੀਆਂ ਘਟਨਾਵਾਂ ਚ ਹੋ ਰਹੇ ਵਾਧੇ  ਦਾ ਮੁੱਦਾ ਉਠਾਉਂਦਿਆਂ ਇਸ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਸਰੀ ਮੈਮੋਰੀਅਲ ਹਸਪਤਾਲ ਦੀ  ਇੱਕ ਨਰਸ ਵੱਲੋਂ ਪਿਛਲੇ ਵਰੇ ਇੱਕ ਮਰੀਜ਼ ਵੱਲੋਂ ਉਸ ਉੱਪਰ ਕੀਤੇ ਗਏ ਹਮਲੇ ਦਾ ਕੌੜਾ ਤਜਰਬਾ ਵੀ ਸਾਂਝਾ ਕੀਤਾ ਗਿਆ। ਇੱਥੇ ਜ਼ਿਕਰ ਯੋਗ ਹੈ ਕਿ ਬੀਸੀ ਵਰਕ ਸੇਫ ਦੇ ਅੰਕੜਿਆਂ ਮੁਤਾਬਕ ਸਾਲ 2023 ਚ ਅਜਿਹੇ 46 ਮਾਮਲੇ ਸਾਹਮਣੇ ਆਏ ਸਨ। ਜਿਸ ਨੂੰ ਕਿ ਇੱਕ ਚਿੰਤਾਜਨਕ ਰੁਝਾਨ  ਮੰਨਿਆ ਗਿਆ ਹੈ। ਰੈਲੀ ਦੇ ਅਖੀਰ ਚ ਨਰਸਾਂ ਵੱਲੋਂ ਡਿਊਟੀ ਦੌਰਾਨ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕੰਮ ਦੀਆਂ ਸਥਿਤੀਆਂ ਨੂੰ ਸੁਧਾਰਨ ਦੀ ਮੰਗ ਦੁਹਰਾਈ ਗਈ
ਕੈਪਸ਼ਨ  ਵੈਨਕੂਵਰ ਚ ਨਰਸਾਂ ਵੱਲੋਂ ਕੀਤੀ ਗਈ ਰੋਸ ਰੈਲੀ ਦਾ ਇੱਕ ਦ੍ਰਿਸ਼|

Leave a Reply

Your email address will not be published. Required fields are marked *