ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਦਿਨੀਂ ਖਾਲਸਾ ਦੀਵਾਨ ਸੁਸਾਇਟੀ ਵਲੋਂ ਗਦਰੀ ਬਾਬਿਆਂ ਤੇ ਬਬਰ ਅਕਾਲੀ ਸ਼ਹੀਦਾਂ ਦੀ ਯਾਦ ਵਿਚ 57ਵਾਂ ਸਾਲਾਨਾ ਖੇਡ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਦੌਰਾਨ ਸੌਕਰ, ਵਾਲੀਬਾਲ, ਕਬੱਡੀ, ਕੁਸ਼ਤੀ ਮੁਕਾਬਲਿਆਂ ਦੇ ਨਾਲ ਅਥਲੈਟਿਕਸ ਮੁਕਾਬਲੇ ਵੀ ਕਰਵਾਏ ਗਏ।
17 ਮਈ ਮੀਂਹ ਦੇ ਬਾਵਜੂਦ ਟੈਂਟ ਲੱਗਾ ਕੇ ਗੱਦਿਆਂ ਤੇ 250 ਦੇ ਕਰੀਬ ਪਹਿਲਵਾਨਾਂ ਨੇ ਖੇਡਾਂ ਵਿਚ ਸ਼ਿਰਕਤ ਕੀਤੀ। ਜਿਸ ਵਿਚ 6 ਸਾਲ ਤੋਂ ਉੱਪਰ ਪਹਿਲਵਾਨਾਂ ਨੇ ਭਾਗ ਲਿਆ। ਜਿਸ ਵਿਚ 426 ਬਾਲ ਕੇਸਰੀ ਲੜਕਿਆਂ ਵਿਚ ਉਦੇ ਬਿਲਨ ਪਹਿਲੇ ਨੰਬਰ ਤੇ ਮੇਹਰ ਦਿਉਲ ਸੈਕੰਡ ਨੰਬਰ ਤੇ ਰਿਹਾ। 4-16 ਲੜਕੀਆਂ ਵਿਚੋਂ ਜਸਕੀਰਤ ਫ਼ਸਟ ਤੇ ਤਮਨ ਮੁੰਡੀ ਸੈਕੰਡ ਰਹੀ। ਕੈਨੇਡਾ ਕੇਸਰੀ ਵਿਚ ਰੁਪਿੰਦਰ ਜੌਹਲ ਫ਼ਸਟ ਤੇ ਸੁਸੀ ਝੱਲੀ ਸੈਕੰਡ ਰਹੀ। ਲੜਕੇ ਦੇ ਪਟਕੇ ਦੋ ਘੋਲ ਵਿਚ ਨਿਸ਼ਾਨ ਰੰਧਾਵਾ ਫਸਤ ਤੇ ਸੁਖਰਾਜ ਕਾਹਲੋਂ ਸੈਕੰਡ ਰਿਹਾ। 18 ਮਈ ਨੂੰ ਹੋਏ ਪਟਕੇ ਦਾ ਘੋਲ ਕੈਨੇਡਾ ਕੇਸਰੀ ਸਫਲ ਰਿਹਾ।
ਸੋਕਰ ਦੀਆਂ 60 ਦੇ ਕਰੀਬ ਟੀਮਾਂ ਨੇ ਭਾਗ ਲਿਆ। ਸੋਕਰ ਦੇ ਫਾਈਨਲ ਮੈਚ ਵਿਚ ਟੈਂਪਲ ਯੂਨਾਈਟਿਡ ਨੇ ਬੀ.ਸੀ ਸੁਪਰ ਤੇ 1 ਗੋਲ ਨਾਲ ਜਿੱਤ ਪ੍ਰਾਪਤ ਕੀਤੀ। ਮਰਦਾਂ ਦੇ ਦੋ ਆਖ਼ਰੀ ਮੈਚਾਂ ਵਿਚ ਅਕਾਲ ਐਫ ਸੀ ਨੇ ਜਿੱਤ ਪ੍ਰਾਪਤ ਕੀਤੀ। ਸੋਕਰ ਦੇ ਸਮੂਹ ਵਲੰਟੀਅਰ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ।
18 ਫਰਵਰੀ ਐਤਵਾਰ ਦਾ ਦਿਨ ਬਹੁਤ ਹੀ ਦਿਲਚਸਪ ਬਣ ਗਿਆ ਜਦੋਂ ਸੂਰਜ ਵੀ ਚਮਕਾਂ ਮਾਰ ਰਿਹਾ ਸੀ। ਕਬੱਡੀ ਦੀਆਂ 6 ਟੀਮਾਂ ਨੇ ਭਾਗ ਲਿਆ ਅਤੇ ਕੈਨੇਡਾ ਦੇ ਜੰਮਪਲ ਬੱਚਿਆਂ ਦਾ ਫਾਈਨਲ ਮੈਚ ਯੂਨੀਵਰਸਲ ਦਸਮੇਸ਼ ਅਤੇ ਜਮਸ਼ੇਰ ਖ਼ਾਸ ਵਿਚ ਖੇਡਿਆ ਗਿਆ। ਜਮਸ਼ੇਰ ਖ਼ਾਸ ਨੇ ਜਿੱਤ ਪ੍ਰਾਪਤ ਕੀਤੀ। ਓਪਨ ਦੀਆਂ ਛੇ ਟੀਮਾਂ ਵਿਚ ਵੈਨਕੂਵਰ ਸੰਦੀਪ ਨੰਗਲ ਅੰਬੀਆਂ ਤੇ ਰਿਚਮੰਡ ਕਲੱਬ ਦੂਸਰੀ ਟੀਮ, ਪੰਜਾਬ ਟਾਈਗਰ ਨਨਕਾਣਾ ਸਾਹਿਬ ਕਬੱਡੀ ਕਲੱਬ ਅਤੇ ਤੀਸਰੀ ਕਲੱਬ ਲਾਲੀ ਢੇਸੀ ਯੂਨਾਈਟਿਡ ਕੈਲਗਰੀ ਕਬੱਡੀ ਕਲੱਬ ਅਤੇ ਚੌਥੀ ਸਰੀ ਸੁਪਰ ਸਟਾਰ ਕਬੱਡੀ ਕਲੱਬ । ਪੰਜਵੀਂ ਐਬਸਫੋਰਡ ਭਗਤ ਸਿੰਘ ਸਰਹਾਲਾ ਰਣੂੰਆਂ ਤੇ ਛੇਵੀਂ ਟੀਮ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਵਿਚ ਖੇਡਿਆ ਗਿਆ ਜਿਸ ਵਿਚ ਐਬਸਫੋਰਡ ਭਗਤ ਸਿੰਘ ਸਰਹਾਲਾ ਰਣੂੰਆ ਜੇਤੂ ਰਹੀ। ਆਜ਼ਾਦ ਪੰਜਾਬ ਕੇਸਰੀ ਸੈਕੰਡ ਰਹੀ। ਰੇਡਰ ਚਿੱਤਪਾਲ ਚਿੱਟੀ ਵਧੀਆ ਰੇਡਰ ਰਿਹਾ। ਉੱਤਮ ਜਾਫੀ ਜੱਗਾ ਚਿੱਟੀ ਐਲਾਨਿਆ ਗਿਆ। ਪਾਕਿਸਤਾਨ, ਨਿਉਡੀਲੈਂਡ, ਆਸਟ੍ਰੇਲੀਆ, ਭਾਰਤ ਤੋ ਵਧੀਆ ਖਿਡਾਰੀਆਂ ਨੇ ਭਾਗ ਲਿਆ।
ਸਮੂਹ ਪ੍ਰਮੋਟਰਾਂ ਦਾ ਪ੍ਰਬੰਧਕ ਕਮੇਟੀ ਤੇ ਸਪੋਰਟਸ ਕਮੇਟੀ ਵੱਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਵਧੀਆ ਪ੍ਰਦਸਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਕਬੱਡੀ ਬੀ.ਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਅਧੀਨ ਖੇਡੀ ਗਈ। ਕਬੱਡੀ ਦੇ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਸਵਰਗੀ ਮਲਕੀਤ ਸਮਰਾ (ਸੋਨਰ) , ਲਾਲੀ ਢੇਸੀ, ਪ੍ਰੀਤਾ, ਜੀਤਾ ਮੋੜ, ਕੰਵਲ ਨੂੰ 1 ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀਆਂ ਦਿੱਤੀਆਂ ਗਈ। । ਬੱਚਿਆਂ ਦੀਆਂ ਦੌੜਾਂ ਅਤੇ 50 ਸਾਲ ਤੇ 60 ਸਾਲ ਦੇ ਬਜ਼ੁਰਗਾ ਦੀਆਂ ਦੋੜਾਂ ਕਾਰਵਾਈਆਂ ਗਈਆਂ। ਬੱਚੇ ਤੇ ਬੱਚੀਆਂ ਵਿਚ ਕਾਫ਼ੀ ਉਤਸ਼ਾਹ ਪਾਇਆ ਗਿਆ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਸਮੂਹ ਵਲੰਟੀਅਰਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਨਿਸ਼ਕਾਮ ਸੇਵਾਵਾਂ ਨਿਭਾਈਆਂ। ਬਦਾਮਾਂ ਵਾਲੀ ਖੀਰ ਤੇ ਦੇਸੀ ਘਿਉ ਦੀਆਂ ਜਲੇਬੀਆਂ ਦੀ ਸੇਵਾ ਲਹਿੰਬਰ ਸਿੰਘ ਤੇ ਜਸਵਿੰਦਰ ਸਿੰਘ ਜੌਹਲ ਦੀ ਸਮੁੱਚੀ ਟੀਮਾਂ ਨੇ ਸੰਗਤਾਂ ਦੀ ਸੇਵਾ ਕੀਤੀ। ਜੇਤੂ ਟੀਮਾਂ ਨੂੰ ਕੱਪ ਤੇ ਪਹਿਲਵਾਨਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁਟਰ ਨੇ ਗ਼ਦਰੀ ਬਾਬਿਆਂ ਤੇ ਬਬਰਾਂ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਐਤਵਾਰ ਦੇ ਦੀਵਾਨ ਵਿਚ ਗਿਆਨੀ ਬਿਕਰਮਜੀਤ ਸਿੰਘ ਨੇ ਵੀ ਗ਼ਦਰੀ ਬਾਬਿਆਂ ਤੇ ਬੱਬਰਾਂ ਬਾਰੇ ਵਿਚਾਰ ਸਾਂਝੇ ਕੀਤੇ। ਅਖੰਡ ਪਾਠ ਦੇ ਭੋਗ ਤੋਂ ਉਪਰੰਤ ਵੈਰਾਗਮਈ ਕੀਰਤਨ ਕੀਤਾ ਗਿਆ। ਦਰਸ਼ਕਾਂ ਨੇ ਖੇਡਾਂ ਦਾ ਪੂਰਾ ਅਨੰਦ ਮਾਣਿਆ। ਹਿਲਟਨ ਸਕਿਉਰਿਟੀ ਵੱਲੋਂ ਗੁਰਜੰਟ ਸਿੰਘ ਸੰਧੂ ਵੱਲੋਂ ਬਾਖ਼ੂਬੀ ਨਾਲ ਸੇਵਾਵਾਂ ਨਿਭਾਈਆਂ ਗਈਆਂ। ਕਸ਼ਮੀਰ ਸਿੰਘ ਧਾਲੀਵਾਲ ਵੱਲੋਂ ਦਾਨੀਆਂ ਦੀ ਲਿਸਟ ਤੇ ਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਗੁਰਬਖ਼ਸ਼ ਸਿੰਘ (ਬਾਗ਼ੀ) ਸੰਘੇੜਾ ਸਾਰੇ ਦਰਸ਼ਕਾਂ ਨੂੰ ਅਨੁਸ਼ਾਸਨ ਵਿਚ ਰਹਿਣ ਦੀਆਂ ਹਦਾਇਤਾਂ ਦਿੰਦੇ ਰਹੇ। ਪ੍ਰਸਿੱਧ ਕਬੱਡੀ ਖਿਡਾਰੀ ਹਰਮਿੰਦਰ ਸਿੰਘ ਘੁੱਗਾ ਨੂੰ ਸਨਮਾਨਿਤ ਕੀਤਾ ਗਿਆ। ਖੇਡ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ ਅਤੇ ਦਰਸ਼ਕਾਂ ਦੇ ਦਿਲਾਂ ਤੇ ਛਾਪ ਛੱਡ ਗਿਆ ਜਿਸ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ।
ਬੱਬਰ ਕਰਮ ਸਿੰਘ ਦੌਲਤਪੁਰ ਨੇ ਆਪਣੀ ਜ਼ਮੀਨ ਐਬਸਫੋਰਡ ਦੇ ਗੁਰਦੁਆਰੇ ਨੂੰ ਦਾਨ ਕਰ ਦਿੱਤੀ ਸੀ ਉਸ ਨੂੰ ਯਾਦ ਕਰਦਿਆਂ ਐਬਸਫੋਰਡ ਦੀ ਚੁਣੀ ਗਈ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ (ਰਾਜੂ) ਨੇ ਪ੍ਰਬੰਧਕ ਕਮੇਟੀ ਨਾਲ ਹਾਜ਼ਰੀ ਲੁਆਈ ਅਤੇ ਬੱਬਰਾਂ ਦੇ ਨਾਂ ਤੇ ਮਾਇਆ ਟੂਰਨਾਮੈਂਟ ਲਈ ਭੇਟ ਕੀਤੀ। ਪ੍ਰਬੰਧਕ ਕਮੇਟੀ ਤੇ ਸਪੋਰਟਸ ਕਮੇਟੀ ਵੱਲੋਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।
ਖੇਡ ਮੇਲੇ ਦੀਆਂ ਝਲਕੀਆਂ ਤਸਵੀਰਾਂ ਦੀ ਜੁਬਾਨੀ-