ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਸਰਪਰਸਤੀ ਹੇਠ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਚ ਕਰਵਾਏ ਜਾ ਰਹੇ ਸੀਜਨ 2025 ਦੇ ਕਬੱਡੀ ਟੂਰਨਾਮੈਂਟਾਂ ਦਾ ਚੌਥਾ ਕਬੱਡੀ ਟੂਰਨਾਮੈਂਟ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਟੈਲੀਫੋਡ ਵੱਲੋਂ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਅਤੇ ਭਜੀ ਖੀਰਾਂਵਾਲੀ ਦੀ ਯਾਦ ਚ ਵੈਸਟਬਰਮਵਿਚ ਦੀਆਂ ਖੇਡ ਗਰਾਉਡਾ ਚ ਕਰਵਾਇਆ ਗਿਆ। ਜਿਸ ਵਿੱਚ ਇੰਗਲੈਂਡ ਦੀਆਂ 15 ਦੇ ਕਰੀਬ ਕਬੱਡੀ ਕਲੱਬਾਂ ਅਤੇ ਨੌ ਦੇ ਕਰੀਬ ਕਬੱਡੀ ਟੀਮਾਂ ਵੱਲੋਂ ਹਿੱਸਾ ਲਿਆ ਗਿਆ। ਜਿਨਾਂ ਵਿੱਚ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਟੈਲੀਫੋਡ, ਸਿੱਖ ਟੈਂਪਲ ਵੁਲਵਰਹੈਪਟਨ ਮਿਡਵੇ, ਕੁਐਂਟਰੀ ਬਰਮਿੰਗਮ, ਲੈਕਟਰ ਬ੍ਰੈਡਫੋਰਡ, ਡਰਬੀ ਹੇਜ, ਸਾਊਥਹਾਲ ਈਰਥਵੂਲਚ, ਬਾਰਕਿੰਗ ਗ੍ਰੈਵਜੈਡ, ਸਲੋਹ,ਏਕਨਮ, ਕਬੱਡੀ ਕਲੱਬਾਂ ਦੇ ਖਿਡਾਰੀਆਂ ਦੇ ਦਿਲ ਖਿੱਚਵੇਂ ਅਤੇ ਫਸਵੇ ਮੁਕਾਬਲੇ ਹੋਏ। ਇਸ ਟੂਰਨਾਮੈਂਟ ਦੌਰਾਨ ਯੂ.ਕੇ ਦੇ ਜੰਮਪਲ ਬੱਚਿਆਂ ਦੀਆਂ 9 ਟੀਮਾਂ ਦੇ ਵੀ ਕਬੱਡੀ ਮੈਚ ਕਰਵਾਏ ਗਏ। ਇਸ ਕਬੱਡੀ ਟੂਰਨਾਮੈਂਟ ਦੌਰਾਨ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਟੈਲੀਫੋਡ ਦੀ ਕਬੱਡੀ ਟੀਮ ਨੇ ਸਿੱਖ ਟੈਂਪਲ ਫੁੱਲ ਵਾਰਾ ਕੈਪਟਨ ਮਿਡਵੇ ਦੀ ਕਬੱਡੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਕੱਪ ਤੇ ਕਬਜ਼ਾ ਕੀਤਾ ਇਸੇ ਤਰ੍ਹਾਂ ਇਸ ਕਬੱਡੀ ਟੂਰਨਾਮੈਂਟ ਦੌਰਾਨ ਸਿੱਖ ਟੈਂਪਲ ਬੋਲਣ ਅਤੇ ਮਿਡਵੇ ਦੀ ਕਬੱਡੀ ਟੀਮ ਦੂਜੇ ਸਥਾਨ ਤੇ ਰਹੀ। ਇਸ ਕਬੱਡੀ ਟੂਰਨਾਮੈਂਟ ਦੌਰਾਨ ਫੂਲਾ ਸੁਸਕ ਨੂੰ ਬੈਸਟ ਜਾਫੀ ਅਤੇ ਕੁਲਵਿੰਦਰ ਜਲਵੇੜਾ ਨੂੰ ਬੈਸਟ ਰੇਡਰ ਐਲਾਨਿਆ ਗਿਆ। ਇਸੇ ਟੂਰਨਾਮੈਂਟ ਦੌਰਾਨ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾਂ ਔਜਲਾ ਅਤੇ ਚੇਅਰਮੈਨ ਬਲਵਿੰਦਰ ਸਿੰਘ ਚੱਠਾ, ਸੱਤਾ ਮੁਠਿੱਡਾ, ਕੁਲਵੰਤ ਸਿੰਘ ਸੰਘਾ ਸਮੇਤ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਵੱਖ ਵੱਖ ਆਗੂ ਹਾਜਰ ਸਨ। ਟੂਰਨਾਮੈਂਟ ਦੇ ਅੰਤ ਚ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਟੈਲਫੋਡ ਦੇ ਆਗੂਆਂ ਬਲਵਿੰਦਰ ਸਿੰਘ ਚੱਠਾ, ਗੁਰਜੀਤ ਸਿੰਘ ਸੰਧੂ, ਸੁੱਖੀ ਬੈਂਸ, ਮੇਸਾ ਕੁਨਰ,ਜੋਗਾ ਸਿੰਘ,ਸੱਤਾ ਟਾਹਲੀ,ਪੰਮਾ ਮਾਲੂਪੁਰੀਆ, ਲਾਡੀ ਬੈਂਸ,ਜੱਸਾ ਬੈਂਸ, ਬੀਰਾ ਡੱਬ,ਸੋਢੀ ਕੂਨਰ,ਜੋਗਾ ਸਿੰਘ,ਹਰਪ੍ਰੀਤ ਰੰਧਾਵਾ, ਜੋਨੀ ਸੋਹਲ,ਕੁਲਵੀਰ ਚੱਠਾ,ਸੌਖਾ ਪਹਿਲਵਾਨ,ਬਗੀਚਾ ਸਿੰਘ, ਕਾਲਾ ਹੈਲਟਪ ਅਤੇ ਬਿੰਦੂ ਬਾਜਵਾ ਵੱਲੋਂ ਜੇਤੂ ਟੀਮਾਂ ਨੂੰ ਕੱਪ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਾਰੇ ਟੂਰਨਾਮੈਂਟ ਦੌਰਾਨ ਕੁਮੈਂਟਰੀ ਸੁੱਖਾ ਢੇਸੀ ਭਿੰਦਾ ਮੁਠੱਡਾ ਅਤੇ ਪੰਜਾਬ ਤੋਂ ਆਏ ਪ੍ਰਸਿੱਧ ਕੁਮੈਂਟਰਾਂ ਵੱਲੋਂ ਬਾਖੂਬੀ ਕੀਤੀ ਗਈ।
*ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਟੈਲਫੋਡ ਨੇ ਜਿੱਤਿਆ ਕੱਪ

-ਇੰਗਲੈਡ ਕਬੱਡੀ ਫੈਡਰੇਸ਼ਨ ਦੀ ਅਗਵਾਈ ਚ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਭਜੀ ਖੀਰਾਂਵਾਲੀ ਦੀ ਯਾਦ ਨੂੰ ਸਮਰਪਿਤ ਟੈਲਫੋਡ ਵਿਖੇ ਕਰਵਾਇਆ ਗਿਆ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸੀਜ਼ਨ 2025 ਦਾ ਚੌਥਾ ਕਬੱਡੀ ਟੂਰਨਾਮੈਂਟ-
*ਫੂਲਾ ਸੁਸਕ ਨੂੰ ਬੈਸਟ ਜਾਫੀ ਅਤੇ ਕੁਲਵਿੰਦਰ ਜਲਵੇੜਾ ਨੂੰ ਐਲਾਨਿਆ ਬੈਸਟ ਰੇਡਰ
ਕੈਪਸਨ:-
ਜੈਤੂ ਰਹੀ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਟੈਲਫੋਡ ਦੀ ਟੀਮ ਨੂੰ ਕੱਪ ਅਤੇ ਟਰਾਫੀਆਂ ਨਾਲ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ