Headlines

ਪਰਵਾਸ ਦੇ ਸੰਬੰਧ ਵਿੱਚ ਹੰਢਾਏ ਸੱਚ ਦੀ ਬੇਬਾਕ ਅਤੇ ਖੂਬਸੂਰਤ ਪੇਸ਼ਕਾਰੀ— ਡਾ. ਸਵਰਾਜ ਸਿੰਘ

“ਕੰਡਿਆਲੀ ਤਾਰ ਦੇ ਉਸ ਪਾਰ—ਇਸ ਪਾਰ” ਲੋਕ ਅਰਪਣ ਅਤੇ ਸਨਮਾਨ ਸਮਾਰੋਹ-
ਸੰਗਰੂਰ- ਪੰਜਾਬ ਸਾਹਿਤ ਸਭਾ ਸੰਗਰੂਰ (ਰਜਿ.) ਵੱਲੋਂ ਆਪਣੀਆਂ ਰਵਾਇਤਾਂ ਨੂੰ ਅੱਗੇ ਤੋਰਦੇ ਹੋਏ ਸਰਹਿੰਦ ਫਹਿਤ ਦਿਵਸ ਨੂੰ ਸਮਰਪਿਤ ਪੁਸਤਕ ਲੋਕ ਅਰਪਣ, ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਪੰਜਾਬੀ ਵਿਰਸਾ ਰੈਸਟੋਰੈਂਟ ਵਿਖੇ ਕੀਤਾ ਗਿਆ। ਜਿਸ ਵਿੱਚ ਪ੍ਰੋੜ੍ਹ ਅਤੇ ਸੁਲਝੇ ਹੋਏ ਸਾਹਿਤਕਾਰ ਅਨੋਖ ਸਿੰਘ ਵਿਰਕ ਦੀ ਸਵੈਜੀਵਨਕ ਨਾਵਲ “ਕੰਡਿਆਲੀ ਤਾਰ ਦੇ ਉਸ ਪਾਰ—ਇਸ ਪਾਰ” ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕੀਤੀ। ਮੁੱਖ ਮਹਿਮਾਨ ਸ. ਸਵਰਨ ਸਿੰਘ ਪੀ.ਪੀ. ਐਸ ਡੀ.ਅਯ.ਪੀ., ਸੰਗਰੂਰ ਵਿਸ਼ੇਸ਼ ਮਹਿਮਾਨ ਸ. ਬਹਾਦਰ ਸਿੰਘ ਡੀ.ਐਸ.ਪੀ. (ਰਿ.), ਸਨਮਾਨਿਤ ਅਹਿਮਾਨ ਸ਼੍ਰੀ ਪਵਨ ਹਰਚੰਦੁਪਰੀ ਪ੍ਰ.ਕੇ.ਪੰ. ਲੇ. ਸਭਾ (ਸੇਖੋਂ), ਉਦਘਾਟਨੀ ਸ਼ਬਦ ਦਾ ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਨੇ ਕਹੇ। ਭੋਲਾ ਸਿੰਘ ਸੰਗਰਾਮੀ ਦੇ ਧਾਰਮਿਕ ਗੀਤ ਨਾਲ ਆਰੰਭ ਹੋਏ ਸਮਾਗਮ ਸਬੰਧੀ ਡਾ. ਭਗਵੰਤ ਸਿੰਘ ਪ੍ਰਧਾਨ ਨੇ ਮਹਿਮਾਨ ਦਾ ਸਆਗਤ ਕਰਦੇ ਹੋੋਏ ਸਮਾਰੋਹ ਦੀ ਰੂਪ ਰੇਖਾ ਬਿਆਨ ਕੀਤੀ। ਦੇਸ਼ ਵੰਡ ਦੀ ਤ੍ਰਾਸਦੀ ਨੂੰ  ਮਾਰਮਿਕ ਰੂਪ ਵਿੱਚ ਪੇਸ਼ ਕਰਦੀ ਪੁਸਤਕ ਬਾਰੇ ਡਾ. ਜਗਦੀਪ ਕੌਰ ਅਹੂਜਾ, ਜੋਗਿੰਦਰ ਕੌਰ ਅਗਨੀਹੋਤਰੀ ਅਤੇ ਡਾ. ਤੇਜਾ ਸਿੰਘ ਤਿਲਕ ਨੇ ਪੇਪਰ ਪ੍ਰਸਤੁਤ ਕੀਤੇ। ਤਿੰਨਾਂ ਵਿਦਵਾਨ ਨੇ ਨਾਵਲ ਦੇ ਵਿਸ਼ੇ ਅਤੇ ਰੂਪਕ ਪੱਖ ੳਪਰ ਗੰਭੀਰ ਨੁਕਤੇ ਉਠਾਏ। ਉਹਨਾਂ ਨਾਵਲ ਨੂੰ ਪੰਜਾਬ ਦੇ ਪਿਛਲੇ 150 ਸਾਲਾਂ ਦਾ ਇਤਿਹਾਸਕ ਬਿਰਤਾਂਤ ਦੱਸਿਆ।
ਇਸ ਚਰਚਾ ਨੂੰ ਅੱਗੇ ਤੋਰਦੇ ਹੋਏ ਮੇਘਨਾਥ ਸ਼ਰਮਾ ਬਠਿੰਡਾ, ਅਮਰ ਗਰਗ ਕਲਮਦਾਨ, ਸ਼ਸ਼ੀਬਾਲਾ, ਡਾ. ਗੁਰਮੀਤ ਸਿੰਘ, ਅਵਿਨਾਸ ਸ਼ਰਮਾ, ਸੁਖਦੇਵ ਔਲਖ, ਦਲਬਾਰ ਸਿੰਘ ਚੱਠੇ, ਡਾ. ਇਕਬਾਲ ਸਿੰਘ ਸਕਰੌਦੀ, ਡਾ. ਭਗਵੰਤ ਸਿੰਘ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਕਾ. ਬਸ਼ੇਸ਼ਰ ਰਾਮ, ਨਿਹਾਲ ਸਿੰਘ ਮਾਨ, ਜਗਜੀਤ ਲੱਡਾ, ਸ.ਸ. ਫੁੱਲ, ਸੁਰਿੰਦਰ ਨਾਗਰਾ, ਸ. ਬਹਾਦਰ ਸਿੰਘ, ਸ. ਸਵਰਨ ਸਿਘ ਨੇ ਆਪਣੇ ਭਾਵ ਵਿਅਕਤ ਕਰਕੇ ਬਹੁਤ ਵਧੀਆ ਸੰਵਾਦ ਰਚਾਇਆ। ਡਾ. ਨਰਵਿੰਦਰ ਕੌਸ਼ਲ ਨੇ ਇਸ ਨਾਵਲ ਨੂੰ ਪੰਜਾਬੀ ਦੀ ਬੇਹਤਰੀਨ ਕਿਰਤ ਦੱਸਿਆ। ਉਨ੍ਹਾਂ ਨੇ ਨਾਵਲੀ ਜੁਗਤਾਂ ਦੇ ਹਵਾਲੇ ਨਾਲ ਇਸ ਨੂੰ ਲੋਕ ਜੀਵਨ ਦੇ ਨੇੜੇ ਦਰਸਾਇਆ। ਸਵਰਨ ਸਿੰਘ ਨੇ ਸ. ਅਨੋਖ ਸਿੰਘ ਵਿਰਕ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੀ ਰਚਨਾ ਨੂੰ ਸਮਾਜਿਕ ਸਰੋਕਾਰਾਂ ਦਾ ਦਸਤਾਵੇਜ ਦਰਸਾਇਆ। ਬਹਾਦਰ ਸਿੰਘ ਰਾਓ ਨੇ ਸਮਾਜ ਵਿੱਚ ਵਾਪਰ ਰਹੀਆਂ ਅਜੋਕੀਆਂ ਘਟਨਾਵਾਂ ਦੇ ਸੰਦਰਭ ਵਿੱਚ ਇਸ ਨਾਵਲ ਨੂੰ ਸਮਾਜ ਨਿਕਟ ਤੋਂ ਜੁੜੀ ਹੋਈ ਇੱਕ ਮਹੱਤਵਪੂਰਨ ਕਿਰਤ ਦੱਸਿਆ। ਪਵਨ ਹਰਚੰਦਪੁਰੀ ਨੇ ਹੋਏ ਵਿਚਾਰ ਚਰਚਾ ਬਾਰੇ ਆਪਣੇ ਭਾਵ ਪ੍ਰਗਟ ਕਰਦੇ ਹੋਏ ਦੱਸਿਆ ਕਿ ਅੱਜ ਜਦੋਂ ਕਿ ਯੂਨੀਵਰਸਿਟੀ ਦੇ ਹੋਰ ਅਦਾਰੇ ਆਪਣੇ ਕਰਤੱਵਾਂ ਮੁੱਖ ਮੋੜ ਚੁੱਕੇ ਹਨ, ਪਰ ਸਾਹਿਤ ਸਭਾਵਾਂ ਇਸ ਲਹਿਰ ਨੂੰ ਪ੍ਰਚੰਡ ਕਰ ਰਹੀਆਂ ਹਨ। ਪੰਜਾਬੀ ਸਾਹਿਤ ਸਭਾ ਸੰਗਰੂਰ ਦਾ ਇਹ ਸਮਾਗਮ ਕੋਮਾਂਤਰੀ ਪੱਧਰ ਦੀਆਂ ਗੋਸ਼ਟੀਆਂ ਤੇ ਸੈਮੀਨਾਰਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਉਨ੍ਹਾਂ ਨੇ ਨਾਵਲ ਨੂੰ ਪੰਜਾਬੀ ਸਾਹਿਤ ਦੀ ਇਤਿਹਾਸਕ ਕਿਰਤ ਦੱਸਿਆ। ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ “ਅਨੋਖ ਸਿੰਘ ਵਿਰਕ ਦੀ ਪੁਸਤਕ ਇੱਕ ਵਿਲੱਖਣ ਪੁਸਤਕ ਹੈ, ਜੋ ਪਰਵਾਾਸ ਦੇ ਸੰਬੰਧ ਵਿੱਚ ਹੰਢਾਏ ਸੱਚ ਦੀ ਬੇਬਾਕ ਅਤੇ ਖੂਬਸੂਰਤ ਪੇਸ਼ਕਾਰੀ ਹੈ। ਪਰਵਾਸ ਕਾਰਨ ਪੰਜਾਬ ਦੇ ਹੋ ਰਹੇ ਉਜਾੜੇ ਲਈ ਚਿੰਤਾ ਨੇ ਲੇਖਕ ਨੂੰ ਇਹ ਪੁਸਤਕ ਲਿਖਣ ਲਈ ਮਜਬੂਰ ਕੀਤਾ। ਇਸ ਨਾਵਲ ਨੂੰ ਅਸੀਂ ਸਮਕਾਲੀ ਇਤਿਹਾਸ ਦੇ ਸੰਦਰਭ ਵਿੱਚ ਲਿਖੀ ਗਈ ਸਵੈ ਜੀਵਨੀ ਵੀ ਕਹਿ ਸਕਦੇ ਹਾਂ। ਇਹ ਪੁਸਤਕ ਦੀ ਇਹ ਵਿਲੱਖਣਤਾ ਹੈ ਕਿ ਇਹ ਪਹਿਲਾਂ ਪੰਜਾਬ ਵਿੱਚ ਹੋਏ ਅੰਦਰੂਨੀ ਪਰਵਾਸ ਨੂੰ ਅੱਜ ਦੇ ਵਿਦੇਸ਼ ਵੱਲ ਹੋ ਰਹੇ ਪਰਵਾਸ ਨਾਲ ਜੋੜਦੀ ਹੈ। ਜਦੋਂ ਅੰਗਰੇਜਾਂ ਨੇ ਬਾਾਰਾਂ ਅਬਾਦ ਕੀਤੀਆਂ ਤਾਂ ਪੂਰਬੀ ਪੰਜਾਬ ਵਿੱਚੋਂ ਕਈ ਚੰਗੇ ਭਵਿੱਖ ਲਈ ਪੱਛਮੀ ਪੰਜਾਬ ਵੱਲ ਅੰਦਰੂਨੀ ਪਰਵਾਸ ਕਰ ਗਏ ਜਿਨ੍ਹਾਂ ਕੋਲ ਕਿੱਲੇ ਸਨ ਉਹ ਮੁਰੱਬਿਆਂ ਦੇ ਮਾਲਕ ਬਣ ਗਏ। ਪ੍ਰਤੂ ਇਸ ਪਰਵਾਸ ਦਾ ਅੰਤ 47 ਦੀ ਵੰਡ ਦੇ ਰੂਪ ਵਿੱਚ ਦੁਖਾਂਤ ਵਜੋਂ ਹੀ ਨਿਕਲਿਆ, ਕੀ ਅਜਿਹਾ ਹੀ ਅੰਤ ਅਜੋਕੇ ਪਰਵਾਸ ਦਾ ਵੀ ਹੋ  ਸਕਦਾ ਹੈ ? ਸਮੁੱਚੇ ਤੌਰ ਤੇ ਜਿਸ ਪੂਰਬ ਨੂੰ ਅਸੀਂ ਛੱਡ ਕੇ ਜਾ ਰਹੇ ਹਾਂ ਉਹ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਜਿਸ ਪੱਛਮ ਵੱਲ ਅਸੀਂ ਜਾ ਰਹੇ ਹਾਂ, ਉਹ ਨਿਘਾਰ ਦੀ ਰਾਹ ਵਿੱਚ ਹੈ, ਪ੍ਰੰਤੂ ਪੰਜਾਬ ਦੀ ਇਮੀਗਰੇਸ਼ਨ ਲਾਬੀ ਇੱਕ ਝੂਠਾ ਬਿਰਤਾਂਤ ਸਿਰਜ ਰਹੀ ਹੈ ਕਿ ਪੰਜਾਬ ਨਰਕ ਹੈ ਅਤੇ ਵਿਦੇਸ਼ ਸਵਰਗ ਹਨ। ਕੁਦਰਤ ਨੇ ਇਸ ਧਰਤੀ ਤੇ ਸਵਰਗ ਤੇ  ਨਰਕ ਨਹੀਂ ਬਣਾਏ, ਜੋ ਮਨੁੱਖ ਆਪਣੇ ਜੀਵਿਨ ਨਾਲ ਅਸੁੰਤਸ਼ਟ ਹੈ, ਉਹ ਨਰਕ ਹੰਢਾ ਰਿਹਾ ਹੈ, ਇਹ ਝੂਠਾ ਬਿਰਤਾਂਤ ਤੋੜ ਕੇ ਸੱਚ ਸਾਹਮਣੇ ਲਿਆਉਣ, ਪ੍ਰੰਤੂ ਪੰਜਾਬ ਤਾਂ ਬੌਧਿਕ ਕੰਗਾਲੀ ਦੀ ਅਵਸਥਾ ਵਿੱਚ ਹੈ, ਪੰਜਾਬ ਨੂੰ ਯੋਗ ਬੌਧਿਕ ਅਗਵਾਈ ਨਹੀਂ ਮਿਲ ਰਹੀ।  ਸਾਨੂੰ ਆਸ ਹੈ ਕਿ ਅਨੋਖ ਸਿੰਘ ਵਿਰਕ ਦੀ ਇਹ ਪੁਸਤਕ ਸਾਡੇ ਬੌਧਿਕ ਵਰਗ ਨੂੰ ਆਪਣਾ ਨੈਤਿਕ ਫਰਜ਼ ਨਿਭਾਉਣ ਹਲੂਣਾ ਲਈ ਵਧੇਗੀ।
ਅੱਜ ਅਵਸਰ ਤੇ ਬਹੁਤ ਉੱਚ ਪੱਧਰ ਦੀਆਂ ਕਾਵਿ ਵੰਨਗੀਆਂ ਵੀ ਪ੍ਰਸਤੁਤ ਕੀਤਆਂ ਗਈਆਂ, ਜੋ ਸਰੋਤਿਆਂ ਨੂੰ ਮੰਤਰਮੁਗਧ ਕਰ ਗਈਆਂ। ਧਰਮੀ ਤੁੰਗਾਂ, ਕੈਪਟਨ ਹਰਕੇਸ਼ ਸਿੰਘ, ਜੰਗੀਰ ਸਿੰਘ ਰਤਨ, ਪਵਨ ਕੁਮਾਰ, ਸ਼੍ਰੀ ਸ਼ਸ਼ੀਬਾਲਾ, ਮੁੱਖਤਿਆਰ ਅਲਾਨ, ਕਵਿਤਰੀ ਮਨਪ੍ਰੀਤ ਸੁਖਵਿੰਦਰ, ਗੁਲਜ਼ਾਰ ਸਿੰਘ ਸ਼ੌਂਕੀ, ਸੁਰਿੰਦਰਪਾਲ ਸਿੰਘ ਸਿਦਕੀ, ਮੀਤ ਸਕਰੌਦੀ, ਮਨਜੀਤ ਕੌਰ ਸੰਧੂ, ਹਰਵਿੰਦਰ ਕੌਰ, ਅਮਨਦੀਪ ਕੌਰ, ਕੁਲਵੰਤ ਖਨੌਰੀ, ਜੰਟੀ ਬੇਤਾਬ ਬੀਂਬੜ, ਸਰਬਜੀਤ ਸੰਗਰੂਰ ਵੀ, ਬਲਜਿੰਦਰ ਈਲਵਾਲ, ਕੇ. ਸਾਧੂ ਸਿੰਘ, ਦੇਸ਼ ਭੂਸ਼ਨ, ਗੁਰਨਾਮ ਸਿੰਘ ਨੇ ਆਪਣੀਆਂ ਕਾਵਿ ਰਚਨਾਵਾਂ ਪੁਰਖੁਸੂਸ ਅੰਦਾਜ਼ ਵਿੱਚ ਪੇਸ਼ ਕੀਤੀਆਂ। ਡਾ. ਦਵਿੰਦਰ ਕੌਰ, ਜਗਦੀਪ ਸਿੰਘ ਗੰਧਾਰਾ ਐਡਵੋਕੇਟ ਅਤੇ ਸੁਰਿੰਦਰਪਾਲ ਸਿੰਘ ਸਿਦਕੀ ਨੇ ਸਨਮਾਨ ਪੱਤਰ ਪੜ੍ਹੇ । ਇਸ ਸਮੇਂ ਸੰਧੂ ਬ੍ਰਦਰਜ਼ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਜਗਜੀਤ ਸਿੰਘ ਪੰਧੇਰ ਮੂਨਲਾਇਟ, ਲਵਲੀ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਨਾਭਾ, ਜਗਤਾਰ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ, ਜਤਿੰਦਰ ਸਿੰਘ ਮਾਨਵ ਧੂਰੀ, ਅਵਤਾਰ ਸਿੰਘ, ਸੰਦੀਪ ਸਿੰਘ, ਬਲਕਾਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਆਦਿ ਅਨੇਕਾਂ ਸਾਹਿਤ ਚਿੰਤਕ ਹਾਜਰ ਰਹੇ । ਇਹ ਗੋਸ਼ਟੀ ਆਪਣੀ ਵਿਲੱਖਣ ਪ੍ਰਭਾਵ ਛੱਡ ਕੇ ਗਈ ਹੈ। ਸਾਰੇ ਵਿਦਵਾਨਾਂ ਦੀ ਰਾਏ ਸੀ ਅਜਿਹੀਆਂ ਗੋਸ਼ਟੀਆਂ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਜਰੂਰੀ ਹੈ। ਗੁਰਨਾਮ ਸਿੰਘ ਨੇ ਮੰਚ ਸੰਚਾਲਨਾ ਕੀਤੀ।
ਜਾਰੀ ਕਰਤਾ:— ਗੁਰਨਾਮ ਸਿੰਘ ਮੋ. 98148—51500

Leave a Reply

Your email address will not be published. Required fields are marked *