Headlines

ਐਡਮਿੰਟਨ ਐਲਰਸਲੀ ਹਲਕੇ ਦੀ ਉਪ ਚੋਣ ਲਈ ਯੂਸੀਪੀ ਉਮੀਦਵਾਰ ਨਰੇਸ਼ ਭਾਰਦਵਾਜ ਵਲੋਂ ਚੋਣ ਦਫਤਰ ਦਾ ਉਦਘਾਟਨ

ਐਡਮਿੰਟਨ ( ਦਵਿੰਦਰ ਦੀਪਤੀ) ਬੀਤੇ ਦਿਨ ਯੂਸੀਪੀ ਉਮੀਦਵਾਰ ਨਰੇਸ਼ ਭਾਰਦਵਾਜ ਵਲੋਂ ਐਡਮਿੰਟਨ ਐਲਰਸਲੀ ਹਲਕੇ ਦੀ ਉਪ ਚੋਣ ਲਈ ਆਪਣੇ ਚੋਣ ਦਫਤਰ ਦਾ ਉਦਘਾਟਨ 7038 ਐਲਰਸਲੀ ਰੋਡ ਸਾਊਥ ਵੈਸਟ ਐਡਮਿੰਟਨ ਵਿਖੇ ਕਰਦਿਆਂ ਆਪਣੀ ਚੋਣ ਮੁਹਿੰਮ ਦਾ ਬਾਕਾਇਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕ, ਵੋਟਰ ਅਤੇ ਵਲੰਟੀਅਰ ਹਾਜਰ ਸਨ। ਇਸ ਮੌਕੇ ਕੰਸਰਵੇਟਿਵ ਐਮ ਪੀ ਟਿਮ ਉਪਲ, ਸਾਬਕਾ ਐਮ ਐਲ ਏ ਕੇਸੀ ਮਧੂ, ਸੋਹੋਲ ਕਾਦਰੀ, ਡੇਵ ਕੁਵੈਸਟ ਨੇ ਵਿਸ਼ੇਸ਼ ਹਾਜ਼ਰੀ ਭਰਦਿਆਂ ਲੋਕਾਂ ਨੂੰ ਸ੍ਰੀ ਨਰੇਸ਼ ਭਾਰਦਵਾਜ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਸ੍ਰੀ ਨਰੇਸ਼ ਭਾਰਦਵਾਜ ਨੇ ਆਏ ਮਹਿਮਾਨਾਂ ਤੇ ਸਮਰਥਕਾਂ ਦਾ ਸਵਾਗਤ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਤੇ ਅਗਲੇ ਦਿਨਾਂ ਵਿਚ ਚੋਣ ਮੁਹਿੰਮ ਵਿਚ ਭਰਵੇਂ ਸਹਿਯੋਗ ਅਤੇ ਵੱਧ ਤੋਂ ਵੱਧ ਵੋਟਾਂ ਪੋਲ ਕਰਵਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਸ ਹਲਕੇ ਦੀ ਉਪ ਚੋਣ 23 ਜੂਨ ਨੂੰ ਹੋਣ ਜਾ ਰਹੀ ਹੈ।

Leave a Reply

Your email address will not be published. Required fields are marked *