ਟੋਰਾਂਟੋ (ਬਲਜਿੰਦਰ ਸੇਖਾ)- ਓਨਟਾਰੀਓ ਸੂਬੇ ਵੱਡੇ ਸ਼ਹਿਰ ਬੈਰੀ (Barrie)ਦੀ ਸੰਗਤ ਤੇ ਪ੍ਰਬੰਧਕਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੁਭ ਆਰੰਭ ਹੋਇਆ । ਉੁੱਘੇ ਰੇਡੀਓ ਟੀਵੀ ਹੋਸਟ ਸੁਖਦੇਵ ਸਿੰਘ ਢਿੱਲੋਂ ਅਨੁਸਾਰ ਇਸ ਇਤਿਹਾਸਿਕ ਮੌਕੇ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ । ਇਸ ਮੌਕੇ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ । ਇੱਸ ਮੌਕੇ ਓਨਟਾਰੀਓ ਸਿੱਖਸ ਤੇ ਗੁਰਦੁਵਾਰਾ ਕੌਂਸਿਲ ਦੇ ਚੇਅਰਮੈਨ ਸਰਦਾਰ ਓਂਕਾਰ ਸਿੰਘ ਗਰੇਵਾਲ ਤੇ ਹੋਰ ਆਹੁਦੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਓਨਟਾਰੀਓ ਦੇ ਹੋਰ ਗੁਰਦਵਾਰਾ ਸਾਹਿਬਾਨ ਦੇ ਮੁਖੀ ਤੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ । Barrie ਦੀ ਸੰਗਤ ਵੱਲੋਂ ਕੀਤੇ ਗਏ ਪ੍ਰਬੰਧ ਬਹੁਤ ਸਲਾਹੁਣ ਯੋਗ ਸਨ । ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਤੇ ਸਮੁੱਚੀ ਕਮੇਟੀ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਕੀਤਾ । ਵਰਨਣਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਇਸ ਸਾਲ , ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਰੱਖਿਆ ਗਿਆ ਹੈ ।
ਓਨਟਾਰੀਓ ਦੇ ਸ਼ਹਿਰ ਬੈਰੀ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ
