ਲੈਸਟਰ (ਇੰਗਲੈਂਡ),1ਜੂਨ(ਸੁਖਜਿੰਦਰ ਸਿੰਘ ਢੱਡੇ)-ਜੂਨ 1984 ਚ ਵਾਪਰੇ ਸਾਕਾ ਨੀਲਾ ਤਾਰਾ ਦੇ ਵਿਰੋਧ ਚ ਸਿੱਖ ਫੈਡਰੇਸ਼ਨ ਯੂ ਕੇ ਸਮੇਤ ਇੰਗਲੈਂਡ ਦੀਆਂ ਹੋਰ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਸਾਝੇ ਤੋਰ ਤੇ ਹਰ ਸਾਲ ਜੂਨ ਮਹੀਨੇ ਚ ਲੰਡਨ ਵਿਖੇ ਕੀਤੇ ਜਾਂਦੇ ਰੋਸ ਪ੍ਰਦਰਸ਼ਨ ਦੇ ਸਬੰਧ ਚ ਅੱਜ 1 ਜੂਨ ਦਿਨ ਐਤਵਾਰ ਨੂੰ ਲੰਡਨ ਵਿਖੇ ਹੋ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਚ ਸ਼ਾਮਿਲ ਲਈ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਚ ਸਿੱਖ ਸੰਗਤਾਂ ਲੰਡਨ ਦੇ ਤਰਾਫਲਗਰ ਸੁਕੇਐਰ ਪੁੱਜੀਆਂ।ਇਸ ਸਬੰਧ ਚ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਲੈਸਟਰ, ਬਰਮਿੰਘਮ, ਵੂਲਵਰਹੈਪਟਨ, ਕੁਵੈਂਟਰੀ, ਮਾਨਚੈਸਟਰ, ਨੌਟਿੰਘਮ,ਨੋਰਥਹੈਪਟਨ, ਡਰਬੀ,ਸਮੋਦਿਕ, ਸਮੇਤ ਵੱਖ ਵੱਖ ਸ਼ਹਿਰਾਂ ਦੇ ਗੁਰੂ ਘਰਾਂ ਤੋਂ ਵੱਡੀ ਗਿਣਤੀ ਚ ਸਿੰਘ ਸੰਗਤਾਂ ਬੱਸਾਂ ਅਤੇ ਹੋਰ ਵਾਹਨਾਂ ਤੇ ਸਵਾਰ ਹੋ ਕੇ ਲੰਡਨ ਦੇ ਤਰਾਫਲਗਰ ਸੁਕੇਅਰ ਪੁੱਜੀਆਂ। ਇੰਗਲੈਂਡ ਦੇ ਸ਼ਹਿਰ ਲੈਸਟਰ ਤੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕਕ ਰੋਡ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ, ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਓਡਬੀ ਤੋਂ ਵੱਡੀ ਗਿਣਤੀ ਸੰਗਤਾਂ ਇਸ ਰੋਸ ਮੁਜ਼ਾਹਰੇ ਚ ਪੁੱਜੀਆਂ । ਇਸ ਰੋਸ ਪ੍ਰਦਰਸ਼ਨ ਚ 100 ਤਾਂ ਹਟਣ ਤੋਂ ਸਿੱਖ ਫੈਡਰੇਸ਼ਨ ਯੂਕੇ ਦੇ ਚੇਅਰਮੈਨ ਅਮਰੀਕ ਸਿੰਘ ਗਿੱਲ, ਲੈਸਟਰ ਤੋਂ ਕੁਲਦੀਪ ਸਿੰਘ ਚਹੇੜੂ,ਗੁਰਨਾਮ ਸਿੰਘ ਨਵਾਂ ਸਹਿਰ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੈਸਟਰ,ਸ ਸਤਵਿੰਦਰ ਸਿੰਘ ਦਿਓਲ ਜਨਰਲ ਸਕੱਤਰ, ਸ ਅੰਮ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਸੁਰਿੰਦਰ ਪਾਲ ਸਿੰਘ ਪਲਵਿੰਦਰ ਸਿੰਘ ਅਰਜਿੰਦਰ ਸਿੰਘ, ਮਨਦੀਪ ਸਿੰਘ ਚਿੱਟੀ ,ਜਗਦੀਪ ਸਿੰਘ ,ਭਜਨ ਸਿੰਘ ਢਾਡੀ, ਹਰਭਜਨ ਸਿੰਘ, ਜਗਦੀਪ ਸਿੰਘ ਨਿਰਮਲ ਸਿੰਘ ਅਮਰਜੀਤ ਸਿੰਘ ਮਨਿਹਾਸ ਜਗਜੀਤ ਸਿੰਘ, ਜਤਿੰਦਰ ਸਿੰਘ,ਲਵਿੰਦਰ ਸਿੰਘ, ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ਚ ਸੰਗਤਾਂ ਇਸ ਰੋਸ ਮੁਜਾਰੇ ਚ ਸ਼ਾਮਿਲ ਹੋਣ ਲਈ ਲੰਡਨ ਪੁੱਜੀਆਂ। ਰੋਸ ਪ੍ਰਦਰਸ਼ਨ ਚ ਸ਼ਾਮਿਲ ਹੋਣ ਲਈ ਜਾਂ ਰਹੀਆਂ ਸੰਗਤਾਂ ਲਈ ਰਸਤੇ ਜਿੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ, ਉੱਥੇ ਵੱਡੀ ਗਿਣਤੀ ਚ ਬ੍ਰਿਟਿਸ਼ ਲੋਕਾਂ ਨੇ ਗੋਰਿਆਂ ਨੇ ਵੀ ਜੂਨ 1984 ਚ ਵਾਪਰੇ ਘੱਲੂਘਾਰੇ ਤੇ ਰੋਸ ਪ੍ਰਗਟ ਕਰਦਿਆਂ ਇੰਗਲੈਂਡ ਦੇ ਬ੍ਰਿਟਿਸ਼ ਲੋਕਾਂ ਗੋਰਿਆਂ ਨੇ ਵੀ ਸਿੱਖਾਂ ਦੇ ਨਾਲ ਸ਼ਾਮਿਲ ਹੋ ਕੇ ਜਿੱਥੇ ਉਸ ਵੇਲੇ ਦੀ ਮੌਜੂਦਾ ਸਰਕਾਰ ਦੀ ਵਿਰੋਧਤਾ ਕੀਤੀ ਉੱਥੇ ਸਿੱਖਾ ਨੂੰ ਇਨਸਾਫ ਦਵਾਉਣ ਦੀ ਵੀ ਮੰਗ ਕੀਤੀ ।
ਜੂਨ 84 ਦੇ ਸਾਕੇ ਵਿਰੁੱਧ ਲੰਡਨ ਵਿਚ ਰੋਸ ਪ੍ਰਦਰਸ਼ਨ

ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਚੋਂ ਵੱਡੀ ਗਿਣਤੀ ਚ ਸੰਗਤਾਂ ਰੋਸ ਮੁਜ਼ਾਹਰੇ ਚ ਸ਼ਾਮਿਲ ਹੋਣ ਲਈ ਲੰਡਨ ਪੁੱਜੀਆਂ।