ਵਿਕਟੋਰੀਆ- ਬੀਤੇ ਦਿਨੀਂ ਬੀਸੀ ਲੈਜਿਸਲੇਚਰ ਵਿਚ ਇੰਡੋ ਪੈਸੀਫਿਕ ਫਾਊਂਡੇਸ਼ਨ ਆਫ਼ ਕੈਨੇਡਾ ਨੂੰ ਮਾਨਤਾ ਦਿੰਦਿਆਂ ਫਾਊਂਡੇਸ਼ਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਐਮ ਐਲ ਏ ਪੌਲ ਚੋਈ – ਬਰਨਬੀ ਸਾਊਥ-ਮੈਟਰੋਟਾਊਨ ਤੇ ਸੰਸਦੀ ਸਕੱਤਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਫਾਊਂਡੇਸ਼ਨ ਨੂੰ ਅਧਿਕਾਰਤ ਤੌਰ ‘ਤੇ ਮਾਨਤਾ ਦਿਵਾਉਣ ਦਾ ਉਦਮ ਕੀਤਾ। ਬਰਨਬੀ ਸੈਂਟਰ ਤੋਂ ਐਮ ਐਲ ਏ ਐਨੀ ਕੈਂਗ ਦਾ ਵੀ ਧੰਨਵਾਦ ਕੀਤਾ ਗਿਆ। ਫਾਊਂਡੇਸ਼ਨ ਦੇ ਮੈਂਬਰਾਂ ਨੂੰ ਵਿਧਾਨ ਸਭਾ ਦਾ ਟੂਰ ਵੀ ਕਰਵਾਇਆ ਗਿਆ।
ਇਸ ਦੌਰਾਨ ਢੋਟ ਗਰੁੱਪ ਦੇ ਸੀਈਓ ਅੰਮ੍ਰਿਤ ਢੋਟ ਨੇ ਸੰਸਥਾ ਦੀ ਤਰਫੋਂ ਐਮ ਐਲ ਏ ਸੁਨੀਤਾ ਧੀਰ ਵੈਨਕੂਵਰ-ਲੰਗਾਰਾ, ਐਮ ਐਲ ਏ ਮਨਦੀਪ ਧਾਲੀਵਾਲ – ਸਰੀ ਨੌਰਥ, ਐਮ ਐਲ ਏ ਸਟੀਵ ਕੂਨਰ- ਰਿਚਮੰਡ-ਕਵੀਨਜ਼ਬਰੋ ਦਾ ਵਿਸ਼ੇਸ਼ ਧੰਨਵਾਦ ਕੀਤਾ।