- ਅੰਮ੍ਰਿਤ ਪਵਾਰ-
ਮਾਪਿਆਂ ਨੇ ਨਾਮ ਸੋਚ ਕਿ ਰੱਖਿਆ ਸੀ ਜਰਨੈਲ ਤੇ ਜਰਨੈਲ ਘੁਮਾਣ ਜਿੱਥੇ ਵੀ ਗਏ ਜਰਨੈਲ ਬਣ ਜਿੱਤਾਂ ਲਿਆਂਦੇ ਰਹੇ।ਗੱਲ ਓਸ ਜਰਨੈਲ ਘੁਮਾਣ ਦੀ ਹੈ ਜਿਸ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪੇਸ਼ਕਾਰ ਬਣ ਰਾਜ ਕੀਤਾ ਤੇ ਰਾਜ ਕਦੇ ਕਦੇ ਗੀਤ ਲਿਖ ਵੀ ਕੀਤਾ।ਗੱਲ ਸਾਹਿਤਕ ਪਾਸੇ ਦੀ ਤਾਂ ਜਿੰਨਾ ਕੂ ਵਿਚਰ ਸਕੇ ਜਰਨੈਲ ਬਣ ਵਿਚਰੇ।ਗੀਤਕਾਰ ਬਣ ਜਰਨੈਲ ਘੁਮਾਣ ਦੇ ਗੀਤ ਓਸ ਦਾ ਨਾਮ ਬਣਾ ਗਏ ਤੇ ਫਿਰ ਸੁਰ ਸੰਗਮ ਸਟੂਡੀਓ ਬਣਾ ਰਿਕਾਰਡਿੰਗ ਦੁਨੀਆਂ ਦੇ ਜਰਨੈਲ ਬਣ ਜਾਣ ਵੱਲ ਵਧੇ ਹਨ।ਇੱਕ ਵੇਲਾ ਆਇਆ ਸੀ ਐਮ ਸੀ ਕੰਪਨੀ ਆਈ ਤੇ ਦਿਨਾਂ ਵਿੱਚ ਇਹ ਸੰਗੀਤ ਕੰਪਨੀ ਟੀਸੀ ਤੇ ਸੀ।ਇਹ ਸਭ ਜਰਨੈਲ ਘੁਮਾਣ ਦੀ ਮਿਹਨਤ ਸੀ।ਹੰਸ ਰਾਜ ਹੰਸ, ਦੇਬੀ ਮਖਸੂਸਪੁਰੀ ਤੋਂ ਅੱਜ ਦੇ ਸੀ ਐਮ ਭਗਵੰਤ ਮਾਨ ਦੇ ਟਰੈਕ ਰਲੀਜ਼ ਕੀਤੇ।ਹਰਭਜਨ ਸ਼ੇਰਾ ਨੂੰ ਗਾਇਕੀ ਵਿੱਚ ਥਾਂ ਜਰਨੈਲ ਘੁਮਾਣ ਨੇ ਹੀ ਦਿਵਾਈ।ਕੁੱਝ ਗੱਲਾਂ ਪਰਦੇ ਪਿੱਛੇ ਰਹਿ ਜਾਣ ਚੰਗਾ ਰਹਿੰਦਾ ਹੈ ਤੇ ਮਿਹਨਤ ਮੇਰੀ ਤੇ ਫਲ ਤੈਨੂੰ ਐਸਾ ਵੀ ਘੁਮਾਣ ਨਾਲ ਹੋਇਆ ਪਰ ਓਸ ਪ੍ਰਵਾਹ ਨਹੀਂ ਕੀਤੀ।ਜਰਨੈਲ ਕਦ ਚਿੰਤਾ ਕਰਦੇ ਹਨ। ਫ਼ਿਰ ਗੱਲ ਬਾਅਦ ਦੀ ਤਾਂ ਜੇ ਐਲ ਪੀ ਐਲ ਰਿਆਲਿਟੀ ਸ਼ੋ ਕਰਵਾ ਕਿ ਗੀਤਕਾਰ ਤੇ ਗਾਇਕ ਅੱਗੇ ਲਿਆਂਦੇ।ਕੁੱਝ ਵਕਤ ਗੁੰਮਨਾਮ ਪਿੰਡ ਰਹਿਣ ਬਾਅਦ “ਮੇਲਾ ਗੀਤਕਾਰਾਂ ਦਾ” ਨਾਲ ਫਿਰ ਚਰਚਿਤ ਹੋਏ ਜਰਨੈਲ ਘੁਮਾਣ ਦੀਆਂ ਯਾਰੀਆਂ ਸੀ ਐਮ ਨਾਲ ਤੇ ਇੱਕ ਭਰਾ ਵਾਲਾ ਨਾਤਾ ਬੰਨੀ ਸ਼ਰਮਾ ਨਾਲ ਹੈ।ਬੰਨੀ ਸ਼ਰਮਾ ਪੰਜਾਬੀ ਟੀਵੀ ਨਗਰੀ ਦਾ ਜਾਣਕਾਰ ,ਸੰਗੀਤ ਐਕਸਪਰਟ ਤੇ ਪੇਸ਼ਕਾਰ ਤੇ ਜਰਨੈਲ ਘੁਮਾਣ ਜ਼ਿੰਦਗੀ ਮਸਤੀ ਦਾ ਵੀ ਨਾਮ ਬੰਨੀ ਸ਼ਰਮਾ ਨਾਲ ਘੁੰਮ ਫਿਰ ਵਿਦੇਸ਼ ਸੈਰ ਕਰ ਓਥੇ ਵੀ ਸੰਗੀਤ ਤੇ ਪੰਜਾਬ,ਪੰਜਾਬੀ ਤੇ ਪੰਜਾਬੀਅਤ ਲਈ ਇੱਕ ਪਲਾਨ ਤਿਆਰ ਕਰ ਸ਼ਾਇਦ ਵਾਪਿਸ ਆ ਰਹੇ ਹਨ।ਕੁੱਝ ਅੱਛਾ ਹੀ ਹੋਊ ਤੇ ਪੰਜਾਬੀ ਮਿਊਜ਼ਿਕ ਤੇ ਗਾਇਕੀ ਸੰਸਾਰ ਵਿੱਚ ਇੱਕ ਵਾਰ ਫਿਰ ਕਾਮਯਾਬੀ ਦੀ ਜੰਗ ਜਰਨੈਲ ਬਣ ਜਰਨੈਲ ਘੁਮਾਣ ਲੜ੍ਹਨ ਵਾਲੇ ਹਨ ਤੇ ਨਾਲ ਖਾਸ ਖਾਸ ਬੰਨੀ ਸ਼ਰਮਾ ਹੈ।ਦਿੜ੍ਹਬਾ ਦੇ ਮਾਣ , ਘੁਮਾਨ੍ਹਾਂ ਦੇ ਪਿੰਡ ਦੇ ਜਰਨੈਲ ਘੁਮਾਣ ਨੂੰ ਇਸ ਨਵੀਂ ਸੰਗੀਤਕ ਜੰਗ ਵਿੱਚ ਵੀ ਜੇਤੂ ਜਰਨੈਲ ਬਣ ਤਮਗਾ ਏ ਕਾਮਯਾਬੀ ਮਿਲਣ ਵਾਲਾ ਹੈ ।ਤੇ ਹਾਂ ਸੋਸ਼ਿਲ ਮੀਡੀਆ ਤੇ ਆਪਣੀ ਹਲਕੀ ਫੁਲਕੀ ਸ਼ਾਇਰੀ ਨਾਲ ਓਹ ਲੋਕਾਂ ਦਾ ਮਨ ਮੋਹ ਰਹੇ ਹਨ।ਪੂਰਾ ਨਾਮ ਜਰਨੈਲ ਤੇ ਦਿੜ੍ਹਬਾ ਪਿੰਡ ਘੁੰਮਾਨਾਂ ਦਾ … ਜੀ ਸੋਹਣਿਆ ਜੀ ਤੇਰੇ ਨਾਲ ਪੰਜਾਬ , ਪੰਜਾਬੀ ਪੰਜਾਬੀਅਤ ਦੀ ਜੈ ਜੈ ਕਾਰ ਹੈ।