Headlines

ਅਲਬਰਟਾ ਹਾਕੀ ਕੱਪ ਸੁਰਿੰਦਰ ਲਾਇਨਜ਼ ਸਰੀ ਦੀ ਟੀਮ ਨੇ ਜਿੱਤਿਆ

ਯੁਨਾਈਟਡ ਫੀਲਡ ਹਾਕੀ ਕਲੱਬ ਕੈਲਗਰੀ ਨੇ ਪਹਿਲਾ ਇੰਟਰਨੈਸ਼ਨਲ ਫੀਲਡ ਹਾਕੀ ਟੂਰਨਾਮੈਂਟ ਕਰਵਾ ਕੇ ਰਚਿਆ ਇਤਿਹਾਸ-

ਦਿਲਦੀਪ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਐਲਾਨਿਆ-

ਕੈਲਗਰੀ ( ਦਲਵੀਰ ਜੱਲੋਵਾਲੀਆ)-  ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਮਨਦੀਪ ਝੱਲੀ ਤੇ ਕੰਵਲ ਢਿਲੋ ਦੀ ਪ੍ਰਧਾਨਗੀ ਵਿੱਚ ਯੁਨਾਈਟਡ ਫੀਲਡ ਹਾਕੀ ਕਲੱਬ ਕੈਲਗਰੀ  ਵੱਲੋ 8ਵਾਂ ਇੰਟਰਨੈਸ਼ਨਲ ਫੀਲਡ ਹਾਕੀ ਟੂਰਨਾਮੈਂਟ ਜੈਨੇਸਿਸ ਸੈਂਟਰ ਕੈਲਗਰੀ ਵਿਖੇ 30,31 ਮਈ ਤੇ 1 ਜੂਨ ਨੂੰ ਕਰਵਾਇਆ ਗਿਆ । ਟੂਰਨਾਮੈਂਟ ਵਿਚ ਕੁੱਲ 28 ਟੀਮਾਂ  ਨੇ ਭਾਗ ਲਿਆ ਜਿਹਨਾਂ ਵਿਚ ਮੈਕਸੀਕੋ, ਯੂ ਐਸ ਏ, ਟੋਰਾਂਟੋ, ਵੈਨਕੂਵਰ, ਐਡਮਿੰਟਨ ਤੇ ਕੈਲਗਰੀ ਦੀਆਂ ਟੀਮਾਂ ਵਿਸ਼ੇਸ਼ ਸਨ। ਟੂਰਨਾਮੈਂਟ ਦੌਰਾਨ ਟੀਮਾਂ ਨੂੰ ਅੰਡਰ 10, ਅੰਡਰ 13 , ਅੰਡਰ 16, ਮਾਸਟਰ 40 ਪਲੱਸ ਅਤੇ ਮੈਨਜ਼ ਪ੍ਰੀਮੀਅਮ ਡਵੀਜ਼ਨ ਵਿਚ ਵੰਡਿਆ ਗਿਆ ਸੀ।
ਅੰਡਰ 13 ਦੇ ਫਾਈਨਲ ਵਿੱਚ ਮੇਜ਼ਬਾਨ ਯੁਨਾਈਟਡ ਕੈਲਗਰੀ ਦੀ ਟੀਮ ਨੇ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੂੰ  2-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ । 16 ਸਾਲਾਂ ਵਰਗ ਵਿੱਚ ਮੇਜ਼ਬਾਨ ਯੁਨਾਈਟਡ ਕੈਲਗਰੀ ਦੀ ਟੀਮ ਨੇ ਪਹਿਲਾ ਅਤੇ ਬਰੈਂਪਟਨ ਵਾਰੀਅਰ ਨੇ ਦੂਸਰਾ ਸਥਾਨ ਹਾਸਲ ਕੀਤਾ।  16 ਸਾਲਾ ਵਰਗ ਵਿਚ ਅਨਮੋਲ ਝੱਲੀ ਨੂੰ ਬੈਸਟ ਪਲੇਅਰ ਚੁਣਿਆ ਗਿਆ।
ਮਾਸਟਰ 40 ਪਲੱਸ ਵਿੱਚ ਪੰਜਾਬ ਸਪੋਰਟਸ ਕਲੱਬ ਪਹਿਲੇ ਅਤੇ ਯੂ ਐਸ ਏ ਦੀ ਟੀਮ ਦੂਸਰੇ ਸਥਾਨ ਤੇ ਰਹੀ। ਮਾਸਟਰ ਦਾ ਬੈਸਟ ਪਲੇਅਰ ਯੂ ਐਸ ਏ ਦੇ ਖਿਡਾਰੀ ਡੀਸੀ ਜਨੇਜਾ ਨੂੰ ਚੁਣਿਆ ਗਿਆ। ਪ੍ਰੀਮੀਅਰ ਮੈਨਜ ਡਵੀਜ਼ਨ ਦਾ ਰੋਮਾਂਚਕ ਫਾਈਨਲ ਮੈਚ  ਮੇਜ਼ਬਾਨ ਯੁਨਾਈਟਡ ਕੈਲਗਰੀ ਤੇ ਸੁਰਿੰਦਰ ਲਾਇਨਜ਼ ਸਰੀ ਵਿਚਾਲੇ ਖੇਡਿਆ ਗਿਆ। 4-3 ਫ਼ਰਕ ਨਾਲ ਸੁਰਿੰਦਰ ਲਾਇਨਜ਼ ਸਰੀ  ਨੇ ਅਲਬਰਟਾ ਕੱਪ 2025 ਆਪਣੇ ਨਾਮ ਕੀਤਾ। ਯੁਨਾਈਟਡ ਕੈਲਗਰੀ ਦੀ ਟੀਮ ਦੂਸਰੇ ਸਥਾਨ ਤੇ ਰਹੀ। ਪੁਰਸ਼ਾਂ ਦੇ ਵਰਗ ਵਿੱਚ  ਦਿਲਦੀਪ  ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ। ਜਿਸਨੂੰ ਅਮਰ ਸਿੰਘ ਮਾਂਗਟ ਬੈਸਟ ਪਲੇਅਰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਬਿੱਕਰ ਸਿੰਘ ਦੀ ਅਗਵਾਈ ਹੇਠ ਤਾਸ਼ ਸੀਪ ਮੁਕਾਬਲੇ ਕਰਵਾਏ ਗਏ ਜਿਸ ਵਿੱਚ 32 ਟੀਮਾਂ ਨੇ ਭਾਗ ਲਿਆ । ਜਿਸ ਵਿੱਚ ਗਗਨਦੀਪ ਸਿੱਧੂ ਤੇ ਗੁਰਪ੍ਰੀਤ ਬਰਾੜ ਦੀ ਟੀਮ ਜੇਤੂ ਰਹੀ। ਯੁਨਾਈਟਡ ਕਮਿਊਨਿਟੀ ਐਵਾਰਡ ਬਿੱਕਰ ਸਿੰਘ ਨੂੰ ਪ੍ਰਦਾਨ ਕੀਤਾ ਗਿਆ।
ਰੱਸਾਕਸੀ ਦੇ ਮੁਕਾਬਲੇ ਰਾਣਾ ਹੀਰ ਦੀ ਅਗਵਾਈ ਹੇਠ ਕਰਵਾਏ ਗਏ।   ਜਿਸ ਵਿੱਚ 6 ਟੀਮਾਂ ਨੇ ਭਾਗ ਲਿਆ । ਇਸ ਵਿਚ ਸ਼ਹੀਦ ਦੀਪ ਸਿੰਘ ਸਿੱਧੂ ਕਲੱਬ ਟੀਮ ਜੇਤੂ ਰਹੀ।
ਇਸ ਤੋਂ ਇਲਾਵਾ ਭੰਗੜੇ ਵਿੱਚ ਜਸ਼ਨ ਗਿੱਲ ਤੇ ਉਸ ਦੀ ਟੀਮ ਨੇ ਲੋਕਾਂ ਦਾ ਦਿਲ ਜਿੱਤਿਆ । ਲੱਕੀ ਡਰਾਅ ਵਿੱਚ ਟੀ ਵੀ ਅਮਨਦੀਪ ਕੌਰ ਨੇ ਜਿੱਤਿਆ । ਅਨਮੋਲ ਝੱਲੀ  , ਹਰਕਰਨ ਪਲਾਹਾ , ਸ਼ਾਨ ਬਰਾੜ ਤੇ ਪ੍ਰਭਲੀਨ ਗਰੇਵਾਲ ਨੂੰ ਹਾਕੀ ਵਿੱਚ ਕੀਤੀਆ ਪ੍ਰਾਪਤੀਆਂ ਲਈ ਯੁਨਾਈਟਡ ਯੂਥ ਐਵਾਰਡ 2025 ਨਾਲ  ਸਨਮਾਨਤ ਕੀਤਾ ਗਿਆ । ਬੱਚਿਆਂ ਦੀਆਂ ਰੇਸਾਂ ਵਿੱਚ ਅੰਡਰ 5 ਵਿਚ  ਸੁਮਤਵੀਰ ਕੁਲਾਰ ਪ੍ਰਥਮ ,ਜੈਵਨ ਸੇਖੋਂ ਦੂਸਰਾ ਸਥਾਨ ,ਕੁਵਲੀਨ ਗਿੱਲ ਤੀਸਰੇ ਸਥਾਨ ਤੇ ਰਹੇ। ਅੰਡਰ-10 ਵਿੱਚ ਜਸਟਿਨ ਝੱਲੀ ਫਸਟ , ਅਵੀਰਾਜ ਸੈਕੰਡ  ਤੇ ਨਿਹਾਲ ਥਰਡ ਰਹੇ ।
ਕਲੱਬ ਵੱਲੋਂ ਸਾਰੇ ਖਿਡਾਰੀਆਂ,ਸਪਾਂਸਰਾਂ , ਦਰਸ਼ਕਾਂ , ਵਲੰਟੀਅਰਾਂ ਤੇ ਮਾਪਿਆ ਦਾ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ । ਇਸ ਸਮੇਂ ਅਲਬਰਟਾ ਪ੍ਰੀਮੀਅਰ ਦੇ ਸਲਾਹਕਾਰ ਹੈਪੀ ਮਾਨ ਨੂੰ  ਕਲੱਬ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ । ਇਸ ਤੋਂ ਇਲਾਵਾ  ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਗਿੱਲ, ਐਮ ਐਲ ਏ ਗੁਰਿੰਦਰ ਬਰਾੜ,ਐਮ ਐਲ ਏ ਪਰਮੀਤ ਬੋਪਾਰਾਏ , ਦਸਮੇਸ਼ ਕਲਚਰ ਸੈਂਟਰ ਤੋਂ ਪ੍ਰਧਾਨ ਬਲਜੀਤ ਗਿੱਲ, ਚੇਅਰਮੈਨ ਗੁਰਜੀਤ ਸਿੱਧੂ  ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਵਿੰਦਰ ਪਰਮਾਰ , ਗੁਰਵਿੰਦਰ ਧਾਲੀਵਾਲ , ਅਮਨਦੀਪ ਰਣੀਆ, ਕਲੱਬ ਮੈਂਬਰ ਮਨਵੀਰ ਗਿੱਲ , ਕੁਲਵੰਤ ਬਰਾੜ ,ਮਨਵੀਰ ਮਾਂਗਟ ,ਭੁਪਿੰਦਰ ਸਿੰਘ, ਅਜਮੇਰ ਸਿੰਘ,ਜਨਪਵਿਤਰ ਸਿੰਘ ,ਜਸਕਰਨ ਸਿੰਘ ,ਸੁਰਿੰਦਰ ਸਿੰਘ ,ਅਮਨਦੀਪ ਸਿੰਘ , ਜੀਵਨ ਮਾਂਗਟ ,ਗੁਰਸੇਵਕ ਸਿੰਘ , ਸ਼ਾਲੂ ਬਾਜਵਾ , ਅਮਨ , ਪਿੰਦਾ , ਜੀਵਨ , ਅਰਸ਼ ਮਾਂਗਟ , ਬਲਜੀਤ , ਜਗਦੀਪ ਗਿੱਲ, ਸ਼ਾਲੀ ,ਬੱਬੂ , ਸੁਖਦੀਪ , ਪ੍ਰਤਾਪ ਤੇ ਧਰਮਾ ਰੰਧਾਵਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *