ਦੋਵਾਂ ਦੀ ਪਛਾਣ ਭਾਰਤੀ ਨਾਗਰਿਕ ਅਮਨ ਤੇ ਦਿਗਵਿਜੇ ਵਜੋਂ ਹੋਈ-
ਵੈਨਕੂਵਰ, 4 ਜੂਨ ( ਸੰਦੀਪ ਧੰਜੂ)-ਪੀਲ ਪੁਲੀਸ ਨੇ ਬਰੈਂਪਟਨ ਵਿੱਚ 14 ਮਈ ਨੂੰ ਹੋਏ ਪੰਜਾਬੀ ਟਰਾਂਸਪੋਰਟਰ ਹਰਜੀਤ ਸਿੰਘ ਢੱਡਾ ਦੀ ਹੱਤਿਆ ਕਰਨ ਵਾਲੇ ਕਥਿਤ ਮੁਲਜਮਾਂ ਚੋਂ ਦੋ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਤੋਂ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਦੀ ਪਛਾਣ ਅਮਨ ਅਤੇ ਦਿੱਗਵਿਜੇ (ਦੋਵੇ 21 ਸਾਲ) ਵਜੋਂ ਹੋਈ ਹੈ। ਸਥਾਨਕ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ ਬਰੈਂਪਟਨ ਵਿਚ ਜੱਜ ਅੱਗੇ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ। ਪੀਲ ਪੁਲੀਸ ਮੁਤਾਬਿਕ ਹੱਤਿਆਰਿਆਂ ਨੇ ਢੱਡਾ ਨੂੰ ਮਾਰਨ ਤੋਂ ਪਹਿਲਾਂ ਉਸਦੀਆਂ ਗਤੀਵਿਧੀਆਂ ਦੀ ਰੇਕੀ ਕੀਤੀ, ਫਿਰ ਇੱਕ ਵਾਹਨ ਚੋਰੀ ਕੀਤਾ ਤੇ ਉਸ ਨੂੰ ਮਾਰਨ ਤੋਂ ਬਾਅਦ ਭੱਜਦੇ ਹੋਏ ਵਾਹਨ ਥੋੜੀ ਦੂਰ ਛੱਡ ਦਿੱਤਾ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੇਸ਼ੱਕ ਮੁਲਜ਼ਮ ਭੱਜ ਕੇ ਬ੍ਰਿਟਿਸ਼ ਕੋਲੰਬੀਆ ਪਹੁੰਚ ਗਏ, ਪਰ ਪੀਲ ਪੁਲੀਸ ਨੇ ਪਿੱਛਾ ਕਰਦਿਆਂ ਆਖਰਕਾਰ ਡੈਲਟਾ, ਸਰੀ, ਐਬਟਸਫੋਰਡ ਦੀ ਪੁਲਿਸ ਅਤੇ ਆਰ ਸੀ ਐਮ ਪੀ ਦੇ ਸਹਿਯੋਗ ਨਾਲ ਦੋਵਾਂ ਨੂੰ ਡੈਲਟਾ ਵਿਚਲੇ ਟਿਕਾਣੇ ਤੋਂ ਗ੍ਰਿਫਤਾਰ ਕਰ ਲਿਆ ਗਿਆ।