Headlines

ਘਰ ਵਿਚ ਸਫਾਈ ਦੇ ਬਹਾਨੇ ਕੁੜੀ ਨਾਲ ਜਬਰਦਸਤੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ

ਬਰੈਂਪਟਨ ( ਸੇਖਾ)- ਪੀਲ ਪੁਲੀਸ ਨੇ ਮਿਸੀਸਾਗਾ ਵਿੱਚ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਦੋਸ਼ਾਂ ਤਹਿਤ ਇਕ ਪੰਜਾਬੀ ਨੌਜਵਾਨ ਨੂੰ  ਗ੍ਰਿਫ਼ਤਾਰ ਕੀਤਾ ਹੈ।

ਲੜਕੀ ਨਾਲ ਜ਼ੋਰ ਜ਼ਬਰਦਸਤੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਧਾਲੀਵਾਲ(27) ਵਜੋਂ ਹੋਈ ਹੈ। ਧਾਲੀਵਾਲ ’ਤੇ ਦੋਸ਼ ਹੈ ਕਿ ਉਸ ਨੇ ਲੰਘੇ ਮਹੀਨੇ ਘਰ ਦੀ ਸਫਾਈ ਲਈ ਇਕ ਲੜਕੀ ਨੂੰ ਸੱਦਿਆ। ਘਟਨਾ ਮੌਕੇ ਉਹ ਘਰ ਵਿੱਚ ਇਕੱਲਾ ਸੀ। ਇਸ ਦੌਰਾਨ ਉਸ ਨੇ ਪੀੜਤ ਲੜਕੀ ਨਾਲ ਜ਼ਬਰਦਸਤੀ ਕੀਤੀ । ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲੀਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੀ ਜਾਂਚ ਮਗਰੋਂ ਮੁਲਜ਼ਮ ਉੱਤੇ ਚਾਰ ਦੋਸ਼ ਆਇਦ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

Leave a Reply

Your email address will not be published. Required fields are marked *