Headlines

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰ 2.75 ਪ੍ਰਤੀਸ਼ਤ ਤੇ ਸਥਿਰ ਰੱਖੀ

ਓਟਵਾ ( ਦੇ ਪ੍ਰ ਬਿ)- ਬੈਂਕ ਆਫ਼ ਕੈਨੇਡਾ ਨੇ ਲਗਾਤਾਰ ਦੂਜੀ ਵਾਰ ਆਪਣੀ ਮੁੱਖ ਵਿਆਜ ਦਰ ਸਥਿਰ ਰੱਖ​ਣ ਦਾ ਐਲਾਨ ਕੀਤਾ ਹੈ ਪਰ ਇ​ਸਦੇ ਨਾਲ ਹੀ  ਸਵੀਕਾਰ ਕੀਤਾ ਕਿ ਜੇਕਰ ਅਮਰੀਕੀ ਟੈਰਿਫ ਅਤੇ ਅਨਿਸ਼ਚਿਤਤਾ ਅਰਥਵਿਵਸਥਾ ਨੂੰ ਕਮਜ਼ੋਰ ਕਰਦੀ ਹੈ ਤਾਂ ਇਸਨੂੰ ਦਰਾਂ ਵਿੱਚ ਕਟੌਤੀ ਕਰਨ ਦੀ ਲੋੜ ​ਪੈ ਸਕਦੀ ਹੈ।

ਬੈਂਕ ਆਫ ਕੈਨੇਡਾ ਦੇ ਗਵਰਰਨ ਵਲੋਂ ​ਬੀਤੇ ਬੁਧਵਾਰ ਨੂੰ ਆਪਣੀ ਨੀਤੀਗਤ ਦਰ ਨੂੰ 2.75 ਪ੍ਰਤੀਸ਼ਤ ‘ਤੇ ਰੱਖਣ ​ਦੇ ਫੈਸ​ਲੇ ​ਦਾ ਐਲਾਨ ਕਰਦਿਆਂ ਕਿਹਾ ਕਿ ਇਹ ਵਿੱਤੀ ਬਾਜ਼ਾਰ ਦੀਆਂ ਸੰਭਾਵਨਾਵਾਂ ਦੇ ਅਨੁਸਾਰ ​ਹੈ। 
“ਅਮਰੀਕੀ ਟੈਰਿਫਾਂ ਬਾਰੇ ਅਨਿਸ਼ਚਿਤਤਾ ਅਜੇ ਵੀ ਉੱਚੀ ਹੈ, ਕੈਨੇਡੀਅਨ ਅਰਥਵਿਵਸਥਾ ਨਰਮ ਹੈ ਪਰ ਤੇਜ਼ੀ ਨਾਲ ਕਮਜ਼ੋਰ ਨਹੀਂ ਹੈ, ਅਤੇ ਹਾਲ ਹੀ ਵਿੱਚ ਮੁਦਰਾਸਫੀਤੀ ਦੇ ਅੰਕੜਿਆਂ ਵਿੱਚ ਕੁਝ ਅਚਾਨਕ ਮਜ਼ਬੂਤੀ ਦੇ ਨਾਲ, ਗਵਰਨਿੰਗ ਕੌਂਸਲ ਨੇ ਨੀਤੀਗਤ ਦਰ ਨੂੰ ਰੱਖਣ ਦਾ ਫੈਸਲਾ ਕੀਤਾ​ ਹੈ।  ਬੈਂਕ ਆਫ਼ ਕੈਨੇਡਾ ਨੇ ਅਪ੍ਰੈਲ ਵਿੱਚ ਵੀ ਆਪਣੀ ਮੁੱਖ ਵਿਆਜ ਦਰ ਨੂੰ ਬਣਾਈ ਰੱਖਿਆ, ਉਸੇ ਵਪਾਰ ਅਨਿਸ਼ਚਿਤਤਾ ਵੱਲ ਇਸ਼ਾਰਾ ਕਰਦੇ ਹੋਏ ​ਹੁਣ ਇਹ ਫੈਸਲਾ ਲਿਆ ਗਿਆ ਹੈ

ਇਸੇ ਦੌਰਾਨ ਉਘੇ ਮੌਰਟਗੇਜ਼ ਮਾਹਿਰ ਸਤਬੀਰ ਸਿੰਘ ਭੁੱਲਰ ਨੇ ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰ ਸਥਿਰ ਰੱਖੇ ਜਾਣ ਦੇ ਫੈਸਲੇ ਨੂੰ ਉਚਿਤ ਦੱਸਿਆ ਹੈ। ਉਹਨਾਂ ਕਿਹਾ ਕਿ ਭਾਵੇਂਕਿ ਭਾਰੀ ਅਮਰੀਕੀ ਟੈਰਿਫਾਂ ਅਤੇ ਕੌਮਾਂਤਰੀ ਮੰਡੀ ਵਿਚ ਅਸਾਵੇਂਪਣ ਦੇ ਕਾਰਣ ਕੈਨੇਡੀਅਨ ਅਰਥ ਵਿਵਸਥਾ ਵੀ ਪ੍ਰਭਾਵਿਤ ਹੋ ਰਹੀ ਹੈ ਪਰ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਸਥਿਰ ਰੱਖਕੇ ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ।

ਮੌਰਟਗੇਜ਼ ਮਾਹਿਰ ਸਤਬੀਰ ਸਿੰਘ ਭੁੱਲਰ

Leave a Reply

Your email address will not be published. Required fields are marked *