Headlines

ਸਰੀ ਵਿੱਚ ਫਿਰੌਤੀ ਨਾਲ ਜੁੜੀ ਗੋਲੀਬਾਰੀ ਤੋਂ ਬਾਅਦ ਵਿਧਾਇਕ ਕੂਨਰ ਵਲੋਂ ਫੌਰੀ ਕਾਰਵਾਈ ਦੀ ਮੰਗ 

ਵਿਕਟੋਰੀਆ ( ਕਾਹਲੋਂ)- ਸਰੀ ਦੇ ਪੈਨੋਰਮਾ ਰਿਜ ਇਲਾਕੇ ਵਿੱਚ ਸਰੀ ਪੁਲਿਸ ਦੁਆਰਾ ਫ਼ਿਰੌਤੀ ਦੇ ਮਾਮਲੇ ਵਜੋਂ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਇੱਕਘਰ ਨੂੰ ਦੂਜੀ ਵਾਰੀ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਜਿਸ ਤੋਂ ਬਾਅਦ ਹੁਣ ਕੰਜ਼ਰਵੇਟਿਵ ਦੇ ਅਟਾਰਨੀ ਜਨਰਲ ਆਲੋਚਕ ਐਮ.ਐਲ.ਏ ਸਟੀਵ ਕੂਨਰ 21 ਮਈ, 2025 ਨੂੰ ਜਾਰੀ ਕੀਤੇ ਆਪਣੇ ਬਿਆਨ ਨੂੰ ਦੁਬਾਰਾ ਜਾਰੀ ਕਰ ਰਹੇ ਹਨ ਅਤੇ ਤੁਰੰਤ ਸਰਕਾਰ ਨੂੰ ਕਾਰਵਾਈ ਲਈ ਆਪਣੀਆਂ ਮੰਗਾਂ ਨੂੰ ਦੁਹਰਾ ਰਹੇ ਹਨ।

ਪੁਲਿਸ ਨਿਗਰਾਨੀ ਦੇ ਬਾਵਜੂਦ ਵੀ ਇਸ ਘਰ ‘ਤੇ ਵਾਰ-ਵਾਰ ਦਰਜਨਾਂ ਗੋਲੀਆਂ ਨਾਲ ਹਮਲਾ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਇਸ ਸਮੇਂ ਸੰਗਠਿਤ ਫ਼ਿਰੌਤੀ ਦੇ ਮਾਮਲੇ ਵਜੋਂ ਕੀਤੀ ਜਾ ਰਹੀ ਹੈ।

ਸਰੀ-ਪੈਨੋਰਮਾ ਲਈ ਸਥਾਨਕ ਕੰਜ਼ਰਵੇਟਿਵ ਵਿਧਾਇਕ ਅਤੇ ਕਮਿਊਨਿਟੀ ਸੇਫਟੀ ਲਈ ਆਲੋਚਕ ਬ੍ਰਾਇਨ ਟੇਪਰ ਨੇ ਇਸ ਮਾਮਲੇ ਤੇ ਬਿਆਨ ਜਾਰੀ ਕਰਦੇ ਕਿਹਾ, “ਐਨਡੀਪੀ ਦੀ ਨਾਕਾਮੀ ਅਤੇ ਅਦਾਲਤਾਂ ਦੀ ਸੁਸਤੀ ਨੇ ਹਫੜਾ-ਦਫੜੀ ਮਚਾ ਦਿੱਤੀ ਹੈ, ਜਿਸ ਨਾਲ ਸੰਗਠਿਤਅਪਰਾਧ ਹੋਰ ਵੀ ਫੈਲ ਗਿਆ ਹੈ। ਗੋਲੀਆਂ ਚੱਲਣ ਨਾਲ ਪਰਿਵਾਰ ਡਰ ਵਿੱਚ ਰਹਿੰਦੇ ਹਨ, ਇਸ ਵਧ ਰਹੇ ਭਿਆਨਕ ਸੁਪਨੇ ਦਾ ਕੋਈ ਅੰਤਨਜ਼ਰ ਨਹੀਂ ਆਉਂਦਾ। ਇਨ੍ਹਾਂ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਕਿਉਂਕਿ ਉਹ ਜਾਣਦੇ ਹਨ: ਭਾਵੇਂ ਗ੍ਰਿਫਤਾਰ ਵੀ ਕੀਤਾ ਜਾਵੇ, ਉਨ੍ਹਾਂ ਨੂੰ ਕੋਈ ਨਤੀਜਾ ਨਹੀਂ ਭੁਗਤਣਾ ਪਵੇਗਾ ਅਤੇ ਉਹ ਬਾਹਰ ਆ ਹੀ ਜਾਵਗੇ।”

ਰਿਚਮੰਡ-ਕਵੀਨਜ਼ਬਰੋ ਦੇ ਵਿਧਾਇਕ ਸਟੀਵ ਕੂਨਰ ਨੇ ਅੱਗੇ ਹੋਰ ਕਿਹਾ ਕਿ, “ਅਸੀਂ 21 ਮਈ ਨੂੰ ਵਾਲੇ ਆਪਣਾ ਬਿਆਨ ਨੂੰ ਫਿਰ ਤੋਂ ਜਾਰੀਕਰ ਰਹੇ ਹਾਂ ਕਿਉਂਕਿ ਐਨਡੀਪੀ ਸਰਕਾਰ ਅਜੇ ਵੀ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹਿੰਸਕਅਪਰਾਧਿਕ ਫ਼ਿਰੌਤੀਆਂ ਨੂੰ ਹੱਲ ਕਰਨ ਤੋਂ ਇਨਕਾਰ ਕਰ ਰਹੀ ਹੈ। ਹੁਣ ਸਰੀ ਵਿੱਚ ਇੱਕ ਹੋਰ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਨੂੰ ਪੁਲਿਸ ਸੰਭਾਵਿਤ ਫ਼ਿਰੌਤੀ ਦਾ ਮਾਮਲਾ ਦੱਸ ਰਹੀ ਹੈ।

“ਇਹ ਸੰਗਠਿਤ ਅਪਰਾਧ ਹੈ ਜੋ ਸਾਡੀਆਂ ਸੜਕਾਂ ‘ਤੇ ਬੇਸ਼ਰਮੀ ਨਾਲ ਚੱਲ ਰਿਹਾ ਹੈ ਪਰ ਸਾਡੇ ਸੂਬੇ ਦੀ ਅਟਾਰਨੀ ਜਨਰਲ ਇਸ ਮਾਮਲੇ ਤੇਕਿਤੇ ਵੀ ਨਹੀਂ ਦਿਸ ਰਹੀ। ਐਨਡੀਪੀ ਦੀ ਚੁੱਪੀ ਖ਼ਤਰਨਾਕ ਅਤੇ ਅਣਉਚਿਤ ਹੈ। ਬ੍ਰਿਟਿਸ਼ ਕੋਲੰਬੀਆ ਵਾਸੀ, ਖਾਸ ਕਰਕੇ ਦੱਖਣੀ ਏਸ਼ੀਆਈਵਪਾਰਕ ਭਾਈਚਾਰੇ ਦੇ ਲੋਕ, ਇਸ ਸਰਕਾਰ ਤੋਂ ਸੁਰੱਖਿਆ, ਸਮਰਥਨ ਅਤੇ ਗੰਭੀਰ ਕਾਰਵਾਈ ਦੇ ਹੱਕਦਾਰ ਹਨ।”

ਹੇਠਾਂ ਐਮਐਲਏ ਕੂਨਰ ਦੀ ਅਸਲ ਪ੍ਰੈਸ ਰਿਲੀਜ਼ ਹੈ ਜੋ ਕਿ 21 ਮਈ, 2025 ਨੂੰ ਜਾਰੀ ਕੀਤੀ ਗਈ ਸੀ..।

Leave a Reply

Your email address will not be published. Required fields are marked *