ਮਾਵਾਂ ਠੰਡੀਆਂ ਛਾਵਾਂ ਦਾ ਸਫਲ ਆਯੋਜਨ-
ਸਰੀ ( ਦੇ ਪ੍ਰ ਬਿ)- ਬੀਤੀ ਸ਼ਾਮ ਕਮਲਜੀਤ ਜੌਹਲ ਐਂਡ ਸੁੱਖੀ ਜੌਹਲ ਦਾ ਪ੍ਰੋਗਰਾਮ ‘ਮਾਵਾਂ ਠੰਡੀਆਂ ਛਾਵਾਂ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭੰਗੜਾ, ਗਿੱਧਾ ਅਤੇ ਸਕਿੱਟਾਂ ਦੇ ਨਾਲ ਨਾਟਕ ‘ਮਾਂ ਦੀ ਪੈਨਸ਼ਨ’ ਵੀ ਪੇਸ਼ ਕੀਤਾ ਗਿਆ। ਇਹ ਸਾਰਾ ਪ੍ਰੋਗਰਾਮ ‘ ਰੂਟਸ ਐਂਡ ਰਿਦਮ (Roots and rhythm)’ ਦੇ ਤਹਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਗੁਰਨਾਮ ਸਿੰਘ ਥਾਂਦੀ, ਬਿੱਲਾ ਤੱਖਰ ਅਤੇ ਹਰਮੀਤ ਸਿੰਘ ਗਿੱਲ ਨੇ ਢੱਡ ਸੁਰੰਗੀ ਨਾਲ ਮਾਵਾਂ ਦਾ ਗੀਤ ਗਾ ਕੇ ਕੀਤੀ। ਸਟੇਜ ਦੀ ਐਮ ਸੀ ਸੈਂਡੀ ਜੌਹਲ ਅਤੇ ਦੀਪਿਕਾ ਨੇ ਕੀਤੀ। ਅਰਸ਼ਪ੍ਰੀਤ ਕੌਰ ਅਤੇ ਰੂਪਾ ਨੇ ਆਪਣੇ ਗੀਤਾਂ ਨਾਲ ਲੋਕਾਂ ਨੂੰ ਕੀਲ ਲਿਆ। ਸਿਆਟਲ ਤੋਂ ਆਏ ਰਣਜੀਤ ਤੇਗੀ ਨੇ ਆਪਣੀ ਮਿੱਠੀ ਆਵਾਜ਼ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ। ਸਾਬੀ ਅਤੇ ਲਵਲੀ ਦੀ ਸੰਗੀਤ ਟੀਮ ਨੇ ਸ਼ਾਨਦਾਰ ਸੰਗੀਤ ਦਿੱਤਾ ਹੈ। ਗਿੱਧੇ ਨਾਲ ਕੁੜੀਆਂ ਅਤੇ ਭੰਗੜੇ ਨਾਲ ਮੁੰਡਿਆਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ‘ ਮਾਂ ਦੀ ਪੈਨਸ਼ਨ’ ਦੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਬਹੁਤ ਵਧੀਆ ਕੰਮ ਕੀਤਾ। ਇਸ ਪ੍ਰੋਗਰਾਮ ਨੇ ਲੋਕਾਂ ਨੂੰ ਹਸਾਇਆ ਵੀ ਅਤੇ ਰਵਾਇਆ ਵੀ। ਫ਼ਿਲਮ ਕਲਾਕਾਰ ਅਤੇ ਡਰਾਮਾ ਕਲਾਕਾਰ ਸੁੱਖੀ ਰੋਡੇ ਨੇ ਮਾਂ ਦੀ ਭੂਮਿਕਾ ਪੇਸ਼ ਕੀਤੀ ਅਤੇ ਬਿੰਦਰ ਰੋਡੇ ਨੇ ਪੁੱਤਰ ਦੀ ਭੂਮਿਕਾ ਪੇਸ਼ ਕੀਤੀ। ਵਰਿੰਦਰ ਮੋੜ ਨੇ ਨੂੰਹ ਦੀ ਭੂਮਿਕਾ ਨਿਭਾਈ, ਬਿੱਲਾ ਤੱਖਰ ਅਤੇ ਕਮਲ ਸਿੱਧੂ ਨੇ ਵੀ ਪੁੱਤਰ ਅਤੇ ਨੂੰਹ ਦੀ ਭੂਮਿਕਾ ਨਿਭਾਈ। ਇਹ ਨਾਟਕ ਗੁਰਨਾਮ ਸਿੰਘ ਥਾਂਦੀ ਅਤੇ ਬਿੱਲਾ ਤੱਖਰ ਦੁਆਰਾ ਲਿਖਿਆ ਗਿਆ ਸੀ ਅਤੇ ਇਸਨੂੰ ਬਿੱਲਾ ਤੱਖਰ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਸੰਗੀਤ ਅਤੇ ਰੌਸ਼ਨੀ ਦੇਵ ਸੁਮੀਪ ਸਿੰਘ ਦੁਆਰਾ ਦਿੱਤੀ ਗਈ ਸੀ। ਬੈਕ ਸਟੇਜ ਗੁਰਨਾਮ ਸਿੰਘ ਥਾਂਦੀ ਅਤੇ ਇੰਦਰਜੀਤ ਰੋਡੇ ਦੁਆਰਾ ਸੰਭਾਲਿਆ ਗਿਆ। ਗੁਰਦੀਪ ਆਰਟਸ ਅਕੈਡਮੀ ਅਤੇ ਸਾਰੇ ਸਪਾਂਸਰਾਂ ਦਾ ਸਮਰਥਨ ਲਈ ਵਿਸ਼ੇਸ਼ ਧੰਨਵਾਦ।