ਸਰੀ ( ਦੇ ਪ੍ਰ ਬਿ)- ਸਿਟੀ ਮੇਅਰ ਬਰੈਂਡਾ ਲੌਕ ਵਲੋਂ ਖਾਲਸਾ ਕਰੈਡਿਟ ਯੂਨੀਅਨ ਦੇ ਰੀਜ਼ਨਲ ਮੈਨੇਜਰ ਸ ਕੁਲਦੀਪ ਸਿੰਘ ਸਿੱਧੂ ਨੂੰ ਸਿਟੀ ਪਾਰਕਸ, ਰੀਕਰੇਸ਼ਨ ਅਤੇ ਸਪੋਰਟਸ ਟੂਰਿਜਮ ਕਮੇਟੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਮੇਅਰ ਵਲੋਂ ਜਾਰੀ ਨਿਯੁਕਤੀ ਪੱਤਰ ਵਿਚ ਸ ਕੁਲਦੀਪ ਸਿੰਘ ਸਿੱਧੂ ਦੀਆਂ ਸਵੈ ਸੇਵੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਉਕਤ ਕਮੇਟੀ ਵਿਚ ਵਲੰਟੀਅਰ ਸੇਵਾਵਾਂ ਲਈ ਉਤਸ਼ਾਹਿਤ ਕਰਦਿਆਂ ਸ਼ਹਿਰ ਦੇ ਵਿਕਾਸ ਵਿਚ ਮਹੱਤਵਪੂਰਣ ਯੋਗਦਾਨ ਦੀ ਉਮੀਦ ਪ੍ਰਗਟ ਕੀਤੀ ਹੈ।
ਉਨ੍ਹਾਂ ਦਾ ਨਵਾਂ ਕਾਰਜਕਾਲ 31 ਦਸੰਬਰ, 2026 ਤੱਕ ਹੋਵੇਗਾ।
ਸ ਕੁਲਦੀਪ ਸਿੰਘ ਸਿੱਧੂ, ਜੋ ਕਿ ਖਾਲਸਾ ਕ੍ਰੈਡਿਟ ਯੂਨੀਅਨ ਬੈਂਕ ਸਰੀ ਦੇ ਰੀਜ਼ਨਲ ਮੈਨੇਜਰ ਵਜੋਂ ਸੇਵਾ ਨਿਭਾਉਂਦੇ ਆ ਹੇ ਹਨ, ਲੋਅਰ ਮੇਨਲੈਂਡ ਕਮਿਊਨਿਟੀ ਅਤੇ ਸਮਾਜਿਕ ਸੇਵਾ ਸਰਗਰਮੀਆਂ ਵਿੱਚ ਆਪਣੀ ਸ਼ਮੂਲੀਅਤ ਲਈ ਜਾਣੇ ਜਾਂਦੇ ਹਨ। ਸ ਸਿੱਧੂ ਨੇ ਆਪਣੀ ਇਸ ਨਿਯੁਕਤੀ ਲਈ ਮੇਅਰ ਬਰੈਂਡਾ ਲੌਕ ਦਾ ਧੰਨਵਾਦ ਕਰਦਿਆਂ ਸਰੀ ਸਿਟੀ ਦੀ ਪਾਰਕਸ, ਮਨੋਰੰਜਨ ਅਤੇ ਸਪੋਰਟਸ ਟੂਰਿਜ਼ਮ ਕਮੇਟੀ ਵਿੱਚ ਕਮਿਊਨਿਟੀ ਮੈਂਬਰ ਵਜੋਂ ਸੇਵਾ ਕਰਨ ਲਈ ਦੂਜੇ ਕਾਰਜਕਾਲ ਲਈ ਨਿਯੁਕਤੀ ਨੂੰ ਇੱਕ ਵੱਡਾ ਸਨਮਾਨ ਦੱਸਿਆ ਹੈ।