Headlines

ਰਾਏ ਬੁਲਾਰ ਭੱਟੀ ਸਾਹਿਬ ਦੇ 19ਵੇਂ ਵੰਸ਼ਜ਼ ਸਈਅਦ ਉਲਾਹ ਭੱਟੀ ਦਾ ਸਰੀ ਵਿਚ ਭਾਰੀ ਸਵਾਗਤ

ਗੁਰੂ ਨਾਨਕ ਫੂਡ ਬੈਂਕ ਸਰੀ ਡੈਲਟਾ ਦਾ ਵਿਸ਼ੇਸ਼ ਦੌਰਾ ਕੀਤਾ-

ਸਰੀ ( ਦੇ ਪ੍ਰ ਬਿ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਕ ਰੱਬੀ ਰਹਿਬਰ ਵਜੋਂ ਪਹਿਚਾਣ ਕਰਨ ਵਾਲੇ ਰਾਏ ਬੁਲਾਰ ਭੱਟੀ ਸਾਹਿਬ ਦੇ 19ਵੇਂ ਵੰਸ਼ਜ ਸਈਅਦ ਬਿਲਾਲ ਉੱਲਾਹ ਭੱਟੀ ਅੱਜਕੱਲ ਕੈਨੇਡਾ ਦੌਰੇ ਤੇ ਹਨ। ਬੀਤੇ ਦਿਨ ਉਹਨਾਂ ਦੇ ਸਰੀ ਪੁੱਜਣ ਤੇ ਗੁਰੂ ਨਾਨਕ ਫੂਡ ਬੈਂਕ ਸਰੀ ਡੈਲਟਾ ਵਿਖੇ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਗਿਆਨੀ ਨਰਿੰਦਰ ਸਿੰਘ ਵਾਲੀਆ, ਨੀਰਜ ਆਹਲੂਵਾਲੀਆ, ਮਨਜੀਤ ਸਿੰਘ ਟੇਸਟੀ ਇੰਡੀਅਨ ਬਿਸਟਰੋ, ਟੋਰਾਂਟੋ ਤੋਂ ਅਵਤਾਰ ਸਿੰਘ ਮਿਨਹਾਸ ਅਤੇ ਜੇ ਮਿਨਹਾਸ ਤੇ ਹੋਰ ਹਾਜ਼ਰ ਸਨ। ਇਸ ਮੌਕੇ ਉਹਨਾਂ ਨੂੰ ਗੁਰੂ ਨਾਨਕ ਫੂਡ ਬੈਂਕ ਦਾ ਦੌਰਾ ਕਰਵਾਇਆ ਗਿਆ ਤੇ ਬੈਂਕ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਕੀਤੀ ਜਾ ਰਹੀ ਸੇਵਾ ਬਾਰੇ ਜਾਣਕਾਰੀ ਦਿੱਤੀ। ਸਈਅਦ ਭੱਟੀ ਨੇ ਗੁਰੂ ਨਾਨਕ ਬੈਂਕ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਬੈਂਕ ਵਲੋਂ ਗੁਰੂ ਨਾਨਕ ਦੇਵ ਜੀ ਵਲੋਂ ਵਿਖਾਏ ਸੱਚੇ ਮਾਰਗ ਤੇ ਚਲਦਿਆਂ ਲੋੜਵੰਦਾਂ ਦੀ ਮਦਦ ਕੀਤੇ ਜਾਣ ਦੀ ਸੇਵਾ ਨੂੰ ਮਹਾਨ ਕਾਰਜ ਦੱਸਿਆ।
ਜਿਕਰਯੋਗ ਹੈ ਕਿ ਰਾਏ ਬੁਲਾਰ ਭੱਟੀ ਸਾਹਿਬ ਗੁਰੂ ਘਰ ਦੇ ਉਹ ਪਹਿਲੇ ਅਜਿਹੇ ਸ਼ਰਧਾਲੂ ਸਨ ਜਿਹਨਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ  18,750 ਏਕੜ ( 750 ਮੁਰੱਬਾ) ਜ਼ਮੀਨ ਦਾਨ ਕੀਤੀ ਸੀ ਜਿਸ ਧਰਤੀ ਨੂੰ ਅੱਜ ਨਨਕਾਣਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ।

Leave a Reply

Your email address will not be published. Required fields are marked *