ਕੈਲਗਰੀ ( ਗਰੇਵਾਲ)-28 ਜੂਨ ਨੂੰ ਹੋਣ ਵਾਲ਼ੇ 14ਵੇਂ ‘ਸੋਹਣ ਮਾਨ ਯਾਦਗਾਰੀ ਸਲਾਨਾ ਨਾਟਕ ਮੇਲੇ ਦਾ ਪੋਸਟਰ 5 ਜੂਨ ਦੀ ਸ਼ਾਮ ਨੂੰ ਰਿਲੀਜ਼ ਕਰ ਦਿੱਤਾ ਗਿਆ।ਇਸ ਨਾਟਕ ਮੇਲੇ ਦੀ ਤਿਆਰੀ ਲਈ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਤੋਂ ਲੇਖਕ, ਕਲਾਕਾਰ ਤੇ ਨਿਰਦੇਸ਼ਕ ਹਰਕੇਸ਼ ਚੌਧਰੀ ਵਿਸ਼ੇਸ਼ ਤੌਰ ਤੇ ਕੈਲਗਰੀ ਪੁੱਜ ਚੁੱਕੇ ਹਨ ਅਤੇ ‘ਪ੍ਰੌਗਰੈਸਿਵ ਕਲਾ ਮੰਚ ਕੈਲਗਰੀ’ ਦੇ ਕਲਾਕਾਰਾਂ ਨੇ ਨਾਟਕ ਲਈ ਮੁੱਢਲੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਸਕੱਤਰ ਮਾਸਟਰ ਭਜਨ ਨੇ ਦੱਸਿਆ ਕਿ ਸਾਲਾਨਾ ਨਾਟਕ ਮੇਲੇ ਦਾ ਇਹ 14ਵਾਂ ਸਾਲ ਹੈ ਤੇ ਉਮੀਦ ਹੈ ਕਿ ਕੈਲਗਰੀ ਵਾਸੀ ਹਮੇਸ਼ਾ ਵਾਂਗ ਹੁੰਗਾਰਾ ਦੇਣਗੇ।ਉਹਨਾਂ ਦੱਸਿਆ ਕਿ ਨਾਟਕ ਮੇਲੇ ਦੀਆਂ ਟਿਕਟਾਂ ਹੁਣ ਉਪਲਬਧ ਹਨ ਤੇ ਨਾਟਕ ਮੇਲੇ ਦੀ ਟਿਕਟ ਪਹਿਲਾਂ ਵਾਂਗ ਸਿਰਫ ਦਸ ਡਾਲਰ ਹੀ ਹੋਵੇਗੀ।ਟਿਕਟਾਂ ਬਾਰੇ ਜਾਣਕਾਰੀ 403-455-4220 ਤੇ ਫੋਨ ਕਰਕੇ ਲਈ ਜਾ ਸਕਦੀ ਹੈ।ਇਸ ਵਾਰ ਵੀ ਨਾਟਕ ਰੈਡ ਸਟੋਨ ਦੇ ਹੋਪ ਈਵੈਂਟ ਸੈਂਟਰ ਵਿੱਚ ਹੋਵੇਗਾ।
ਹਰਕੇਸ਼ ਚੌਧਰੀ ਨੇ ਦੱਸਿਆ ਕਿ ਇਸ ਵਾਰ ਨਾਟਕ ਮੇਲੇ ਦਾ ਮੁੱਖ ਨਾਟਕ ਬੇੜੀਆਂ ਲੱਗੇ ਸੁਪਨੇ ਗੈਰ ਕਾਨੂੰਨੀ ਤਰੀਕੇ ਡੌਂਕੀ ਰਾਹੀਂ ਰੁਲ਼ਦੀ ਜਵਾਨੀ ਤੇ ਆਧਾਰਿਤ ਹੋਵੇਗਾ।ਇਸ ਤੋਂ ਇਲਾਵਾ ਕੈਲਗਰੀ ਦੇ ਬੱਚਿਆਂ ਦੁਆਰਾ ਇੱਕ ਨਾਟਕ ਪੇਸ਼ ਕੀਤਾ ਜਾਵੇਗਾ।ਕਮਲਪ੍ਰੀਤ ਪੰਧੇਰ ਨੇ ਦੱਸਿਆ ਕਿ ਬੱਚਿਆਂ ਦੀ ਕੋਰੀਓਗਰਾਫੀ ਨੀਂ ਗੁਆਂਢਣੇ ਪੇਸ਼ ਕੀਤੀ ਜਾਵੇਗੀ ਜਿਸ ਵਿੱਚ ਭਾਗ ਲੈਣ ਦੇ ਚਾਹਵਾਨ ਬੱਚਿਆਂ ਦੇ ਮਾਪੇ 403-479-4220 ਤੇ ਜਾਂ ਕਮਲ ਸਿੱਧੂ ਨਾਲ਼ 403-966-7167 ‘ਤੇ ਸੰਪਰਕ ਕਰ ਸਕਦੇ ਹਨ।