Headlines

ਸਰੀ ਵਿਚ ਪੈਰਾਮਾਊਂਟ ਮੋਟਰਜ਼ ਦੀ ਸ਼ਾਨਦਾਰ ਗਰੈਂਡ ਓਪਨਿੰਗ

ਸਰੀ ( ਮਾਂਗਟ)- ਬੀਤੇ ਦਿਨ 10454 ਕਿੰਗ ਜੌਰਜ ਬੁਲੇਵਾਰਡ ਵਿਖੇ  ਪੈਰਾਮਾਊਂਟ ਮੋਟਰਜ਼ ਦੀ ਗਰੈਂਡ ਓਪਨਿੰਗ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਉਪਰੰਤ  ਕੀਤੀ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਨਵੇਂ ਕਾਰੋਬਾਰ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਨਵੇਂ ਬਿਜਨੈਸ ਦਾ ਉਦਘਾਟਨ ਮੇਅਰ ਬਰੈਂਡਾ ਲੌਕ ਵਲੋ ਕੀਤਾ ਗਿਆ। ਉਹਨਾਂ ਨਾਲ ਸੀਨੀਅਰ ਲਿਬਰਲ ਐਮ ਪੀ ਸੁੱਖ ਧਾਲੀਵਾਲ, ਕੌਸਲਰ, ਰੌਬ ਸਟੱਟ, ਉਘੇ ਬਿਜਨਸਮੈਨ ਕ੍ਰਿਪਾਲ ਮਾਂਗਟ, ਵਰਿੰਦਰ ਸਹੋਤਾ, ਜਸਕਰਨ ਸੰਧੂ ਜੇ ਐਸ ਟਾਈਲਜ਼ ਤੇ ਹੋਰ ਕਈ ਉਘੀਆਂ ਹਸਤੀਆਂ ਤੇ ਵੱਡੀ ਗਿਣਤੀ ਵਿਚ ਮਹਿਮਾਨ ਹਾਜ਼ਰ ਸਨ। ਇਸ ਮੌਕੇ ਬਿਜਨੈਸ ਔਨਰ ਲਕਸ਼ੇ ਭਸੀਨ ਤੇ ਕਰਨਦੀਪ ਸਿੰਘ ਨੇ ਆਏ ਮਹਿਮਾਨਾਂ ਤੇ ਪ੍ਰੁਮੱਖ ਹਸਤੀਆਂ ਦਾ ਸਵਾਗਤ ਕੀਤਾ ਤੇ ਨਵੇਂ ਬਿਜਨੈਸ ਲਈ ਸ਼ੁਭ ਇਛਾਵਾਂ ਦੇਣ ਲਈ ਧੰਨਵਾਦ ਕੀਤਾ।

ਬਿਜਨੈਸ ਬਾਰੇ ਵਧੇਰੇ ਜਾਣਕਾਰੀ ਜਾਂ ਸ਼ੁਭਕਾਮਨਾਵਾਂ ਲਈ  ਲਕਸ਼ੇ ਭਸੀਨ ਨਾਲ ਫੋਨ ਨੰਬਰ 778-961-4444 ਜਾਂ ਕਰਨਦੀਪ ਸਿੰਘ ਨਾਲ 778-933-1403 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *