Headlines

ਖ਼ਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਨਵੀਂ ਚੁਣੀ ਕਮੇਟੀ ਵਲੋਂ ਸਰਬਤ ਦੇ ਭਲੇ ਤੇ ਚੜਦੀ ਕਲਾ ਲਈ ਅਰਦਾਸ

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਹਾਜ਼ਰੀ ਭਰੀ ਤੇ ਸਹਿਯੋਗ ਲਈ ਵਿਚਾਰਾਂ ਕੀਤੀਆਂ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੀ ਨਵੀਂ ਚੁਣੀ ਗਈ ਕਮੇਟੀ ਨੇ ਗੁਰੂ ਘਰ ਦਾ ਪ੍ਰਬੰਧ ਨਵੇਂ ਚੁਣੇ ਗਏ ਪ੍ਰਧਾਨ ਰਜਿੰਦਰ ਸਿੰਘ (ਰਾਜੂ) ਢਿੱਲੋਂ ਦੀ ਅਗਵਾਈ ਹੇਠ ਸੰਭਾਲ ਲਿਆ ਹੈ। ਸਾਰੇ ਸੇਵਾਦਾਰਾਂ ਵੱਲੋਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ 6 ਜੂਨ ਨੂੰ ਅਖੰਡ ਪਾਠ ਰਖਾਏ ਗਏ ਜਿਸ ਦੇ ਭੋਗ 8 ਜੂਨ ਐਤਵਾਰ ਵਾਲੇ ਦਿਨ ਪਾਏ ਗਏ। ਗਿਆਨੀ ਜੀ ਨੇ ਸਮੁੱਚੀ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਅਤੇ ਆਪ ਵਿਚ ਵਰਤ ਕੇ ਸੇਵਾ ਸੰਭਾਲ ਕਰਾ ਲੈਣ ਅਤੇ ਪ੍ਰਬੰਧਕਾਂ ਨੂੰ ਉੱਦਮ ਤੇ ਚੜ੍ਹਦੀ ਕਲਾ ਬਖ਼ਸ਼ਣ ਦੀ ਅਰਦਾਸ ਕੀਤੀ। ਕੀਰਤਨੀ ਜਥਿਆਂ ਨੇ ਸਤਿਗੁਰ ਕੀ ਸੇਵਾ ਸਫਲ ਹੈ ਸੇਵਾ ਭਾਵਨਾ ਵੱਲੋਂ ਸ਼ਬਦ ਗਾਇਣ ਕੀਤੇ।  ਢਾਡੀ ਜਥੇ ਨੇ ਚੜ੍ਹਦੀ ਕਲਾ ਵਾਲੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੇਵਾਦਾਰਾਂ ਵਿਚੋਂ ਰਜਿੰਦਰ ਸਿੰਘ ਰਾਜੂ (ਪ੍ਰਧਾਨ), ਜਗਦੇਵ ਸਿੰਘ  (ਮੱਖਣ) ਗਿੱਲ (ਵਾਈਸ ਪ੍ਰਧਾਨ), ਲਖਵਿੰਦਰ ਸਿੰਘ ਬਰਾੜ (ਸਕੱਤਰ) ਨੇ ਬਾਖ਼ੂਬੀ ਨਾਲ ਸੇਵਾਵਾਂ ਨਿਭਾਉਣ ਲਈ ਤਤਪਰ ਹਨ। ਸਹਾਇਕ ਸਕੱਤਰ ਬਲਜਿੰਦਰ ਸਿੰਘ ਬੈਂਸ, ਖ਼ਜ਼ਾਨਚੀ ਅਮਰ ਸਿੰਘ ਧਾਲੀਵਾਲ, ਸਹਾਇਕ ਖ਼ਜ਼ਾਨਚੀ ਬਲਕਾਰ ਸਿੰਘ ਤੱਖਰ, ਡਾਇਰੈਕਟਰਾਂ ਵਿੱਚ ਅਮਰਜੀਤ ਸਿੰਘ ਨਾਰੰਗ, ਮਨਜਿੰਦਰ ਸਿੰਘ ਔਜਲਾ, ਅਮਰੀਕ ਸਿੰਘ ਵਿਰਕ, ਸੁਰਜੀਤ ਸਿੰਘ ਸਿੱਧੂ , ਮਲਕੀਤ ਸਿੰਘ ਤੂਰ ਅਤੇ ਗੁਰਮੇਲ ਸਿੰਘ ਸੰਧੂ ਦੇ ਨਾਮ ਵਰਨਣਯੋਗ ਹਨ। ਇਸ ਮੌਕੇ ਵੈਨਕੂਵਰ ਖ਼ਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਸ ਕਸ਼ਮੀਰ ਸਿੰਘ ਧਾਲੀਵਾਲ, ਜੁਗਿੰਦਰ ਸਿੰਘ ਸੁੰਨੜ, ਸੁਖਵਿੰਦਰ ਸਿੰਘ ਗਿੱਲ (ਰਾਣਾ), ਗੁਰਬਖ਼ਸ਼ ਸਿੰਘ ਬਾਗ਼ੀ ਸੰਘੇੜਾ ਅਤੇ ਰਜਿੰਦਰ ਸਿੰਘ ਭਾਟੀਆ ਨੇ ਵੀ ਹਾਜ਼ਰੀ ਲੁਆਈ। ਰਜਿੰਦਰ ਸਿੰਘ ਰਾਜੂ ਪ੍ਰਧਾਨ  ਨੇ ਬੇਨਤੀ ਰੂਪ ਵਿਚ ਕਿਹਾ ਆਓ ਰਲ ਮਿਲ ਕੇ ਗੁਰੂ ਘਰ ਦੀ ਸੇਵਾ ਅਤੇ ਸਮਾਜ ਦੀ ਭਲਾਈ ਬਾਰੇ ਸੋਚੀਏ। ਸਾਰੇ ਗ਼ੁੱਸੇ ਗਿਲੇ ਭੁੱਲਾ ਕੇ ਗੁਰੂ ਘਰ ਦੀ ਬਿਹਤਰੀ ਲਈ ਤਨੋ-ਮਨੋ ਸਹਾਇਤਾ ਕਰੀਏ ਅਤੇ ਆਪਣਾ ਯੋਗਦਾਨ ਪਾਈਏ। ਕਸ਼ਮੀਰ ਸਿੰਘ ਧਾਲੀਵਾਲ ਤੇ ਗੁਰਬਖ਼ਸ਼ ਸਿੰਘ (ਬਾਗ਼ੀ) ਸੰਘੇੜਾ ਤੇ ਰਵਿੰਦਰ ਸਿੰਘ ਭਾਟੀਆ ਤੇ ਸੁਖਵਿੰਦਰ ਸਿੰਘ ਗਿੱਲ (ਰਾਣਾ) ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰਬੰਧਕ ਕਮੇਟੀ ਵੱਲੋਂ ਭਾਰਤ ਤੋਂ ਆਏ ਪਹਿਲਵਾਨਾਂ ਦੇ ਕੋਚਾਂ ਨੂੰ ਸਨਮਾਨਿਤ ਕੀਤਾ ਗਿਆ। ਖ਼ਾਲਸਾ ਦੀਵਾਨ ਸੁਸਾਇਟੀ ਸਰੀ ਤੋਂ ਕੁਲਵੰਤ ਢੇਸੀ ਨੇ ਵੀ ਹਾਜ਼ਰੀ ਲੁਆਈ। ਗੁਰਬਖ਼ਸ਼ ਸਿੰਘ ਸੰਘੇੜਾ ਨੇ ਉਸਾਰੂ ਸੁਝਾਅ ਦਿੱਤੇ ਜੋ ਪ੍ਰਬੰਧਕਾਂ ਨੇ ਠਰ੍ਹੰਮੇ ਨਾਲ ਸੁਣੇ ।

Leave a Reply

Your email address will not be published. Required fields are marked *