Headlines

ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ ਹੇਠ 6 ਪੰਜਾਬੀਆਂ ਸਮੇਤ 9 ਗ੍ਰਿਫਤਾਰ

ਟਰੱਕਾਂ ਦੇ ਗੁਪਤ ਖਾਨਿਆਂ ਵਿਚ ਰੱਖੀ ਕੋਕੀਨ ਬਰਾਮਦ-

ਬਰੈਂਪਟਨ ( ਸੇਖਾ)- ਪੀਲ ਪੁਲੀਸ ਨੇ 479 ਕਿਲੋ ਕੋਕੀਨ ਸਮੇਤ ਛੇ ਪੰਜਾਬੀਆਂ ਸਮੇਤ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬੀ ਨੌਜਵਾਨ ਬਰੈਂਪਟਨ, ਕੈਲੇਡਨ ਤੇ ਕੈਂਬ੍ਰਿਜ ਦੇ ਵਾਸੀ ਹਨ। ਬਰਾਮਦ ਕੀਤੇ ਨਸ਼ੇ ਦੀ ਬਾਜ਼ਾਰੀ ਕੀਮਤ 5 ਕਰੋੜ ਡਾਲਰ (300 ਕਰੋੜ ਰੁਪਏ)  ਦੱਸੀ ਗਈ ਹੈ। ਪੁਲੀਸ ਨੇ ਸੀਬੀਐੱਸਏ ਅਤੇ ਅਮਰੀਕਾ ਦੇ ਘਰੇਲੂ ਸੁਰੱਖਿਆ ਤੇ ਕਸਟਮ ਵਿਭਾਗ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ’ਚੋਂ ਕੁੱਝ ਨਸ਼ਾ ਟਰੱਕਾਂ ’ਚ ਬਣਵਾਏ ਗੁਪਤ ਖਾਨਿਆਂ ’ਚ ਰੱਖਿਆ ਗਿਆ ਸੀ ਤੇ ਕੁਝ ਟੋਰਾਂਟੋ ਵਿਚਲੇ ਤਸਕਰਾਂ ਦੇ ਟਿਕਾਣਿਆਂ ਤੋਂ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਪੰਜਾਬੀਆਂ ਦੀ ਪਛਾਣ ਬਰੈਂਪਟਨ ਵਾਸੀ ਮਨਪ੍ਰੀਤ ਸਿੰਘ (44) ਤੇ ਅਰਵਿੰਦਰ ਪਵਾਰ (29), ਕੈਲੇਡਨ ਵਾਸੀ ਗੁਰਤੇਜ ਸਿੰਘ (36) ਤੇ ਕਰਮਜੀਤ ਸਿੰਘ (36), ਕੈਂਬ੍ਰਿਜ ਵਾਸੀ ਸਰਤਾਜ ਸਿੰਘ (27) ਤੇ ਜੌਰਜਟਾਊਨ ਦੇ ਸ਼ਿਵਉਂਕਾਰ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਦੋ ਬੰਦੂਕਾਂ ਵੀ ਬਰਾਮਦ ਹੋਈਆਂ ਹਨ।

ਪੁਲੀਸ ਅਨੁਸਾਰ ਅਮਰੀਕਾ ਤੋਂ ਅੰਬੈਸਡਰ ਪੁਲ ਰਸਤੇ ਕੈਨੇਡਾ ਆਏ ਟਰੱਕ-ਟਰਾਲੇ ਦੀ ਤਲਾਸ਼ੀ ਦੌਰਾਨ ਉਸ ਵਿੱਚ ਬਣਾਏ ਵਿਸ਼ੇਸ਼ ਖਾਨਿਆਂ ’ਚ ਲੁਕੋਈ 127 ਕਿਲੋ ਕੋਕੀਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਪੋਇੰਟ ਐਡਵਰਡ ਸ਼ਹਿਰ ਨੇੜਲੇ ਬਲੂਵਾਟਰ ਬ੍ਰਿਜ ਰਸਤੇ ਆਏ ਟਰਾਲੇ ’ਚੋਂ 50 ਕਿਲੋ ਕੋਕੀਨ ਬਰਾਮਦ ਹੋਈ। ਇਸ ਤੋਂ ਇਲਾਵਾ ਟਰੱਕਾਂ ਰਾਹੀਂ ਆਉਂਦੇ ਸਾਮਾਨ ਵਾਲੇ ਕੁਝ ਗੁਦਾਮਾਂ ਦੀ ਤਲਾਸ਼ੀ ਦੌਰਾਨ 302 ਕਿਲੋ ਨਸ਼ਾ ਫੜਿਆ ਗਿਆ ਹੈ।

Leave a Reply

Your email address will not be published. Required fields are marked *