Headlines

ਯੁਨਾਈਟਡ ਪੰਜਾਬ ਸਪੋਰਟਸ ਕਲੱਬ ਵਿੰਨੀਪੈਗ ਵਲੋਂ 9ਵਾਂ ਟੂਰਨਾਮੈਂਟ 11, 12 ਤੇ 13 ਜੁਲਾਈ ਨੂੰ

ਵਿੰਨੀਪੈਗ ( ਸ਼ਰਮਾ)-ਯੁਨਾਈਟਡ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਵਿੰਨੀਪੈਗ ਵਲੋਂ 9ਵਾਂ  ਟੂਰਨਾਮੈਂਟ 11, 12 ਤੇ 13 ਜੁਲਾਈ 2025 ਨੂੰ ਟਿੰਡਲ ਪਾਰਕ ਸਕੂਲ ਡਵੀਜ਼ਨ ਦੀ ਗਰਾਉਂਡ ਵਿਚ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਫੁੱਟਬਾਲ, ਬਾਸਕਿਟਬਾਲ, ਬੈਡਮਿੰਟਨ, ਵਾਲੀਬਾਲ, ਸ਼ੂਟਿੰਗ, ਅਥਲੈਟਿਕਸ, ਰੱਸਾ ਕਸ਼ੀ ਤੇ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਅੰਡਰ 8 ਤੋਂ ਲੈਕੇ ਓਪਨ ਮੁਕਾਬਲੇ ਹੋਣਗੇ। ਵਿਅਕਤੀਗਤ ਤੇ ਟੀਮ ਐਂਟਰੀਆਂ 8 ਜੁਲਾਈ ਤੱਕ ਹੋਣਗੀਆਂ। ਹੋਰ ਵਧੇਰੇ ਜਾਣਕਾਰੀ ਲਈ ਟੂਰਨਾਮੈਂਟ ਦੇ ਪ੍ਰਬੰਧਕਾਂ ਸਾਕਸ਼ੀ ਗਰੇਵਾਲ ਫੋਨ ਨੰਬਰ- 204-791-9404, ਅਮਨਦੀਪ ਰਾਣੂ 204-599-9923, ਜੁਗਰਾਜ ਖੰਗੂੜਾ, ਵਿਕਰਮਜੀਤ ਸਿੰਘ, ਅਮਰਿੰਦਰ ਖੋਸਾ, ਗੁਰਿੰਦਰ ਪੰਧੇਰ, ਸੁਖਦੀਪ ਭੰਗੂ ਜਾਂ ਜਗਦੀਪ ਸੈਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਟੂਰਨਾਮੈਂਟ ਦੌਰਾਨ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਲਈ ਚਾਹ-ਪਾਣੀ ਤੇ ਲੰਗਰ ਦਾ ਪ੍ਰਬੰਧ ਹੋਵੇਗਾ।

 

Leave a Reply

Your email address will not be published. Required fields are marked *