ਵੈਨਕੂਵਰ- ਯੂਬੀਸੀ ਭੰਗੜਾ ਕਲੱਬ ਨੇ ਪਿਛਲੇ ਸਾਲ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਨੂੰ ਆਪਣੀ ਚੈਰਿਟੀ ਵਜੋਂ ਚੁਣਿਆ ਸੀ ਅਤੇ ਵੱਖ-ਵੱਖ ਸਮਾਗਮਾਂ ਅਤੇ ਛੋਟੇ ਫੰਡਰੇਜ਼ਰਾਂ ਰਾਹੀਂ ਸੋਸਾਇਟੀ ਲਈ $80,000 ਇਕੱਠੇ ਕੀਤੇ ਹਨ। ਕਲੱਬ ਵਲੋਂ ਇਹ ਚੈੱਕ ਈਸ਼ਾਪ੍ਰੀਤ ਕੌਰ ਦਿਓਲ – ਸਹਿ-ਪ੍ਰਧਾਨ, ਤਾਜਵੀਰ ਸਿੰਘ ਗਰੇਵਾਲ – ਸਹਿ-ਪ੍ਰਧਾਨ, ਏਕਮਪ੍ਰੀਤ ਕੌਰ ਮਾਂਗਟ – ਉਪ-ਪ੍ਰਧਾਨ, ਪ੍ਰੀਸ਼ਾ ਵਰਮਾ – ਖਜ਼ਾਨਚੀ ਦੁਆਰਾ ਭੇਟ ਕੀਤਾ ਗਿਆ। ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਦੀ ਤਰਫੋਂ ਇਹ ਚੈਕ ਜਗਜੀਵਨ ਸਿੰਘ ਗਿੱਲ, ਮਨਜੀਤ ਕੌਰ ਗਿੱਲ, ਗੁਰਪ੍ਰੀਤ ਸਿੰਘ ਥਿੰਦ, ਨਵਨੀਤ ਥਿੰਦ ਅਤੇ ਨਵੀ ਥਿੰਦ ਦੁਆਰਾ ਪ੍ਰਾਪਤ ਕੀਤਾ ਗਿਆ। ਇਸ ਮੌਕੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਦੀ ਪ੍ਰਧਾਨ ਬੀਬੀ ਅਬਿਨਾਸ਼ ਕੌਰ ਕੰਗ ਨੇ ਯੂਬੀਸੀ ਭੰਗੜਾ ਕਲੱਬ ਦੇ ਸਾਰੇ ਕਾਰਜਕਾਰੀ ਮੈਂਬਰਾਂ, ਉਨ੍ਹਾਂ ਦੇ ਮੈਂਬਰਾਂ ਅਤੇ ਸਾਰੇ ਦਾਨੀਆਂ ਨੂੰ ਵਧਾਈਆਂ ਅਤੇ ਦਿਲੋਂ ਧੰਨਵਾਦ ਕੀਤਾ।