Headlines

ਰਾਇਲ ਇੰਡੀਆ ਰੈਸਟੋਰੈਂਟ ਦੇ ਮਾਲਕ ਬਲਵਿੰਦਰ ਸਿੰਘ ਮੱਲੀ ਦਾ ਸਦੀਵੀ ਵਿਛੋੜਾ

ਐਬਸਫੋਰਡ ( ਦੇ ਪ੍ਰ ਬਿ)- ਰਾਇਲ ਇੰਡੀਆ ਰੈਸਟੋਰੈਂਟ ਐਬਸਫੋਰਡ ਦੇ ਮਾਲਕ ਸ ਬਲਵਿੰਦਰ ਸਿੰਘ ਮੱਲੀ ( 72)  ਜੋ ਬੀਤੀ 31 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 7 ਜੂਨ ਨੂੰ ਫਰੇਜ਼ਰ ਰਿਵਰ ਫਿਊਨਰਲ ਹੋਮ ਵਿਖੇ ਕਰਨ ਉਪਰੰਤ ਭੋਗ ਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਤੇ ਭਾਈਚਾਰਕ ਸਾਂਝ ਵਾਲੇ ਸਨੇਹੀਆਂ ਨੇ ਹਾਜ਼ਰੀ ਭਰੀ ਤੇ ਮੱਲੀ ਪਰਿਵਾਰ ਨਾਲ ਦੁਖ ਸਾਂਝਾ ਕੀਤਾ।ਜ਼ਿਕਰਯੋਗ ਹੈ ਕਿ ਸ ਬਲਵਿੰਦਰ ਸਿੰਘ ਮੱਲੀ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਤਲਵੰਡੀ ਮੱਲੀਆਂ ਨਾਲ ਸਬੰਧਿਤ ਸਨ। ਇਸੇ ਦੌਰਾਨ ਮੱਲੀ ਪਰਿਵਾਰ ਵਲੋਂ ਕੁਲਵੀਰ ਸਿੰਘ ਮੱਲੀ ਤੇ ਸੁਖਵੀਰ ਸਿੰਘ ਮੱਲੀ ਨੇ ਸ ਬਲਵਿੰਦਰ ਸਿੰਘ ਮੱਲੀ ਦੇ ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਸੰਗਤਾਂ ਦਾ ਧੰਨਵਾਦ ਕੀਤਾ।

 

Leave a Reply

Your email address will not be published. Required fields are marked *