ਵੈਨਕੂਵਰ-ਉਤਰੀ ਅਮਰੀਕਾ ਦਾ ਚਰਚਿਤ ਹਫਤਾਵਾਰੀ ਪੰਜਾਬੀ ਅਖਬਾਰ, ‘ਇੰਡੋ ਕਨੈਡੀਅਨ ਟਾਈਮਜ’, ‘ਵੀਕਲੀ ਦੇਸ ਪ੍ਰਦੇਸ’, ਸਰੀ-ਬੀ ਸੀ ਦੇ ਖੇਡ ਪੱਤਰਕਾਰ ਤੇ ਦੁਨੀਆ ਵਿਚ ਖੇਡਾਂ ਦੇ ਤਿਮਾਹੀ ਰੰਗਦਾਰ ਖੇਡ ਮੈਗਜੀਨ ‘ਖੇਡ ਸੰਸਾਰ’ ਦੇ ਖੇਡ ਫੋਟੋ ਪੱਤਰਕਾਰ ਤੇ ਸੰਪਾਦਕ, ਸੰਤੋਖ ਸਿੰਘ ਮੰਡੇਰ ਦਾ ਅੰਤ੍ਰਰਾਸ਼ਟਰੀ ਪ੍ਰੈਸ ਸਪੋਰਟਸ ਐਸੋਸੀਏਸ਼ਨ (ਅੇ-ਆਈ-ਪੀ-ਐਸ) ਜਨੀਵਾ-ਸਵਿਟਰਜੈਡ (ਯੂਰਪ) ਵਲੋ ਉਨ੍ਹਾਂ ਨੂੰ, 33ਵੀਆਂ ਪੈਰਿਸ ਉਲੰਪਿਕ ਗੇਮਜ-ਫਰਾਂਸ ਦੀ ਪੰਜਾਬੀ ਵਿਚ ਕਵਰੇਜ (ਲੇਖ) ‘ਅੱਖੀ ਡਿੱਠਾ ਪੈਰਿਸ ਤੇ 33ਵੀਆਂ ਉਲੰਪਿਕ ਗੇਮਜ’ ਲਈ ਮਾਣ ਪੱਤਰ ਦਿਤਾ ਗਿਆ ਹੈ|
ਇੰਟਰਨੈਸ਼ਨਲ ਸਪੋਰਟਸ ਪਰੈਸ ਐਸੋਸੀਏਸ਼ਨ ਜੋ 1924 ਵਿਚ ਹੋਦ ਵਿਚ ਆਈ ਸੀ, ਦੀਆਂ ਸੰਸਾਰ ਭਰ ਦੀਆਂ ਵੱਖੋ ਵੱਖ ਕੌਮੀ ਜੁਬਾਨਾਂ ਵਿਚ 160 ਕੌਮੀ ਸੰਸਥਾਵਾਂ ਹਨ| ਇਸ ਦੇ ਪ੍ਰਧਾਨ ਈਟਾਲੀਅਨ ਮੂਲ ਦੇ ਗਿਆਨਨੀ ਮੈਰਲੋ ਹਨ| ਅੇ-ਆਈ-ਪੀ-ਐਸ, ਫਰੈਚ ਭਾਸ਼ਾ ਦੇ ਨਾਮ ‘ਐਸੋਸੀਏਸ਼ਨ ਇੰਟਰਨੈਸਲੇ ਡੀ ਲਾ ਪਰੈਸਈ ਸਪੋਰਟਿਵ’ ਦਾ ਛੋਟਾ ਨਾਮ ਹੈ| ਇਸ ਅੇ-ਆਈ-ਪੀ-ਐਸ ਦੇ ਵਕਾਰੀ ਸਪੋਰਟਸ ਮੀਡੀਆ ਅਵਾਰਡਜ ਦੀਆਂ 8 ਕੈਟਾਗਰੀਆਂ (ਵਰਗ) ਹਨ ਜਿਵੇ ਕਿ: ਨੰ: (1) ਫੋਟੋਗਰਾਫੀ ਵਿਚ-2, ਨੰ:(2) ਲਿਖਣ ਵਿਚ-2, ਨੰ:(3) ਕੌਲਮ : (4) ਰੰਗਦਾਰ ਫੋਟੋ-1, ਨੰ:(5) ਆਡੀਉ-1, ਨੰ:(6) ਸ਼ੌਰਟ ਫੀਚਰ-1, ਨੰ: (7) ਐਥਲੀਟ ਪ੍ਰੋਫਾਈਲ-1, ਨੰ: (8) ਡਾਕੂਮੈਟਰੀ-1, ਸ਼ਾਮਲ ਹਨ| ਸਾਰੇ ਭੇਜੇ ਹੋਏ ਦਸਤਾਵੇਜਾਂ ਦਾ ਅੇ-ਆਈ-ਪੀ-ਐਸ ਦੇ ਅਤੀ ਭਰੋਸੇਯੋਗ ਤੇ ਸਤਿਕਾਰਤ ਮੈਬਰ (ਮੈਨਟਰਜ) ਛਾਂਟੀ ਕਰਕੇ ਇਕ ਤਾਜਰਬੇਕਾਰ ਮਾਹਿਰਾਂ ਦੀ ਟੀਮ ਨੂੰ ਸੌਪ ਦਿੰਦੇ ਹਨ ਜੋ ਫਿਰ ਅਗੋ ਇਹ ਦਸਤਾਵੇਜ ਛੱਟੇ (ਕਾਬਿਲ) ਹੋਏ ਮਾਹਿਰਾਂ ਵਲੋ ਬੜੀ ਸਿਆਣਪ ਤੇ ਨੀਝ ਨਾਲ ਘੋਖ ਪੜਤਾਲ ਕੀਤੇ ਜਾਂਦੇ ਹਨ| ਇਸ ਤੋ ਅਗਲਾ ਕਦਮ 24 ਮੈਬਰੀ ਐਗਜੈਕਟਿਵ ਕਮੇਟੀ ਦਾ ਹੈ ਜੋ ਕੈਨਡੀਡੇਟਾਂ (ਬਿਨੇਕਾਰਾਂ) ਦੀ ਲਿਸਟ ਨੂੰ ਚੰਗੀ ਤਰਾਂ ‘ਕਪੱੜ ਛਾਂਣ’ ਕਰਕੇ ਹੋਰ ਛੋਟੀ ਕਰ ਦਿੰਦੇ ਹਨ| ਸਾਰਿਆਂ ਨਾਲੋ ਸਿਰੇ ਦੀ ਫਾਈਲ ਤੇ ਸੱਭ ਤੋ ਵਧ ਵੋਟਾਂ ਪ੍ਰਾਪਤ ਕਰਨ ਵਾਲੇ ਬਿਨੇਕਾਰ ਦਾ ਕੰਮ ਅਗਲੇ ਦੌਰ ਵਿਚ ਸ਼ਾਮਲ ਹੋ ਜਾਂਦਾ ਹੈ| 12 ਮੈਬਰਾਂ ਦੀ ‘ਜਿਊਰੀ’ ਵਾਲੀ ਟੀਮ ਫਿਰ ਇਸ ਕੰਮ ਦੀ ਬਾਰੀਕੀ ਨਾLਲ ਪੜਤਾਲ ਕਰਕੇ ਇਸ ਨੂੰ ਹੋਰ ਛੋਟਾ ਕਰ ਦਿੰਦੇ ਹਨ ਜਿਸ ਵਿਚ ਸੱਭ ਤੋ ਉਪਰਲੇ 10 ਉਮੀਦਵਾਰ ਤੇ ਟੌਪ (ਸਿਖਰ) ਦੇ ਤਿੰਨ ਪੌਡੀਅਮ ਉਮੀਦਵਾਰ ਹੀ ਰਹਿ ਜਾਂਦੇ ਹਨ| ਸਲਾਨਾ ਸੈਰੀਮਨੀ (ਸੰਮੇਲਨ) ਤੋ ਇਕ ਦਿਨ ਪਹਿਲਾਂ ‘ਜਿਊਰੀ’ ਫਿਰ ਮਿਲਦੀ ਹੈ ਅਤੇ ਬੜੀ ਅਗਨੀ ਪ੍ਰੀਖਸ਼ਾ ਬਾਅਦ ਵਿਨਰ (ਜੇਤ)ੂ ਦਾ ਐਲਾਨ ਕਰ ਦਿਤਾ ਜਾਂਦਾ ਹੈ| ਇਸ ਇਤਹਾਸਿਕ ਖੇਡ ਸੰਮੇਲਨ ਦਾ ਪਿਛਲਾ ਸਮੇਲਨ 2019 ਵਿਚ ਲੌਸਾਨੇ-ਸਵਿਟਰਜਰਲੈਡ ਵਿਚ ਹੋਇਆ ਸੀ ਜੋ ਉਲੰਪਿਕ ਗੇਮਜ ਕਮੇਟੀ ਦੀ ਰਾਜਧਾਨੀ ਹੈ ਅਤੇ ਅੇ-ਆਈ-ਪੀ-ਐਸ ਦਾ ਹੈਡ ਕੁਆਟਰ ਵੀ ਹੈ| ਆਈ-ਉ-ਸੀ, ਇੰਟਰਨੈਸ਼ਨਲ ਉਲੰਪਿਕ ਕਮੇਟੀ ਦੇ ਪ੍ਰਧਾਨ ਮਿਸਟਰ ਥੌਮਸ ਬਾਚ ਨੇ ਸਮਾਗਮ ਦਾ ਪ੍ਰਧਾਨਗੀ ਭਾਸ਼ਨ ਦਿਤਾ ਸੀ| ਅੇ-ਆਈ-ਪੀ-ਐਸ ਦਾ ਦੂਜਾ ਸਮਾਗਮ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਵਿਚ ਸੰਨ 2020 ਵਿਚ ਹੋਇਆ ਸੀ| ਇਸ ਸੰਸਥਾ ਦਾ ਤੀਜਾ ਸਮਾਗਮ ਯੂ ਟਿਊਬ ਉਪਰ ਵਿਜੀਵਾਨੋ ਦੇ ਮਹਿਲਾਂ ਵਿਚ ਇਟਲੀ ਵਿਖੇ ਕੀਤਾ ਗਿਆ ਸੀ|
ਇੰਟਰਨੈਸ਼ਨਲ ਸਪੋਰਟਸ ਪ੍ਰੈਸ ਐਸੋਸੀਏਸ਼ਨ ਵਲੋਂ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਦਾ ਸਨਮਾਨ
