Headlines

ਬੀਸੀ ਵਿੱਚ ਫਿਰੌਤੀਆਂ ਤੇ ਗੋਲੀਬਾਰੀ ਦੀ ਘਟਨਾਵਾਂ ਨੂੰ ਲੈਕੇ ਕੰਸਰਵੇਟਿਵ ਵਿਧਾਇਕ ਕੂਨਰ ਨੇ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ 

ਵਿਕਟੋਰੀਆ ( ਕਾਹਲੋਂ)-  ਬੀਸੀ ਕੰਸਰਵੇਟਿਵ ਆਲੋਚਕ ਤੇ ਐਮਐਲਏ ਸਟੀਵ ਕੂਨਰ ਵੱਲੋਂ ਬ੍ਰਿਟਿਸ਼ ਕੋਲੰਬੀਆ (ਬੀਸੀ) ਦੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੂੰ ਆਪਣਾ ਤਾਜ਼ਾ ਪੱਤਰ ਜਾਰੀ ਕਰਦਿਆਂ ਸਰੀ ਦੇ ਇੱਕ ਘਰ ਤੇ ਵਾਰ-ਵਾਰ ਗੋਲੀਬਾਰੀ ਤੋਂ ਬਾਅਦ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਜਿਸਦੀ ਜਾਂਚ ਹੁਣ ਸਰੀ ਪੁਲਿਸ ਸੇਵਾ (ਐਸਪੀਐਸ) ਦੁਆਰਾ ਸੰਗਠਿਤ ਅਪਰਾਧਿਕ ਫ਼ਿਰੌਤੀ ਮਾਮਲੇ ਵਜੋਂ ਕੀਤੀ ਜਾ ਰਹੀ ਹੈ।

ਇਹ ਪੱਤਰ ਇੱਕ ਹੋਰ ਸੰਭਾਵੀ ਫ਼ਿਰੌਤੀ ਮਾਮਲੇ ਤੋਂ ਬਾਅਦ ਆਇਆ ਹੈ ਜਿੱਥੇ ਹਮਲਾਵਰਾਂ ਵੱਲੋਂ 7 ਜੂਨ, 2025 ਨੂੰ ਸਰੀ ਦੇ ਰਿਫਲੈਕਸ਼ਨਜ਼ ਬੈਂਕੁਇਟ ਹਾਲ ਤੇ ਗੋਲੀਬਾਰੀ ਕੀਤੀ ਗਈ ਸੀ। ਕਮਿਊਨਿਟੀ ਮੈਂਬਰਾਂ ਅਤੇ ਬੈਂਕੁਇਟ ਹਾਲ ਦੇ ਮਾਲਕ ਨੇ ਸੰਗਠਿਤ ਅਪਰਾਧ ਦੁਆਰਾ ਫ਼ਿਰੌਤੀ ਦੀ ਕੋਸ਼ਿਸ਼ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ  ਇਸ ਸਬੰਧੀ ਐਸਪੀਐਸ ਨੇ ਪੁਸ਼ਟੀ ਕੀਤੀ ਹੈ ਕਿ ਕਾਰੋਬਾਰ ਨੂੰ ਗੋਲੀਬਾਰੀ ਨਾਲ ਨੁਕਸਾਨ ਵੀ ਪਹੁੰਚਿਆ ਹੈ।

ਬੀ.ਸੀ. ਵਿੱਚ ਸਾਊਥ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਵਾਰ-ਵਾਰ ਹਮਲਿਆਂ ਅਤੇ ਡਰਾਉਣ-ਧਮਕਾਉਣ ਦੀ ਬੇਸ਼ਰਮੀ ਭਰੀ ਮੁਹਿੰਮ ਦੇ ਬਾਵਜੂਦ, ਅਟਾਰਨੀ ਜਨਰਲ ਅਤੇ ਸੂਬਾਈ ਸਰਕਾਰ ਚੁੱਪ ਹਨ। ਵਿਧਾਇਕ ਕੂਨਰ ਦੇ ਪੱਤਰ ਵਿੱਚ ਸਰਕਾਰ ਨੂੰ ਕਰਨ ਵਾਲੇ ਕਈ ਕਦਮਾਂ ਦੀ ਰੂਪਰੇਖਾ ਦਿੱਤੀ ਗਈ ਹੈ, ਜਿਸ ਵਿੱਚ ਵਿਦੇਸ਼ੀ ਸੰਗਠਿਤ ਅਪਰਾਧ ਦੀ ਜਾਂਚ ਲਈ ਇੱਕ ਪੁਲਿਸ ਟਾਸਕ ਫੋਰਸ ਸਥਾਪਤ ਕਰਨਾ, ਵਿਦੇਸ਼ੀ ਨਾਗਰਿਕਾਂ ਲਈ ਦੇਸ਼ ਨਿਕਾਲੇ ਸਮੇਤ ਸਖ਼ਤ ਸਜ਼ਾਵਾਂ ਅਤੇ ਆਮ ਲੋਕਾਂ ਦਾ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਖਰਾਬ ਹੋਏ ਵਿਸ਼ਵਾਸ ਨੂੰ ਮੁੜ ਬਹਾਲ ਕਰਨ ਲਈ ਪ੍ਰਭਾਵਿਤ ਭਾਈਚਾਰਿਆਂ ਲਈ ਬਿਹਤਰ ਸਹਾਇਤਾ ਸ਼ਾਮਲ ਹੈ।

 

Leave a Reply

Your email address will not be published. Required fields are marked *