ਵੈਨਕੂਵਰ – ਬੀਤੇ ਦਿਨੀਂ ਵੈਨਕੂਵਰ ਨਿਵਾਸੀ ਤੇ ਬਿਜਨਸਮੈਨ ਸ੍ਰੀ ਸੋਢੀ ਦਦਰਾਲ ਤੇ ਸ੍ਰੀਮਤੀ ਨੀਲਮ ਦਦਰਾਲ ਦੇ ਸਪੁੱਤਰ ਅੰਕਿਤ ਦਦਰਾਲ ਦਾ ਸ਼ੁਭ ਵਿਆਹ ਬੀਬਾ ਹਰਮਨਜੋਤ ਮੱਲੀ ਸਪੁੱਤਰੀ ਸ੍ਰੀ ਦਰਸ਼ਨ ਮੱਲੀ ਤੇ ਸ੍ਰੀਮਤੀ ਕਿਰਨ ਮੱਲੀ ਨਾਲ ਗੁਰ ਮਰਿਆਦਾ ਅਨੁਸਾਰ ਹੋਇਆ। ਉਪਰੰਤ ਸ਼ਾਨਦਾਰ ਰਿਸੈਪਸ਼ਨ ਪਾਰਟੀ ਫਰੇਜ਼ਰ ਵਿਊ ਬੈਂਕੁਇਟ ਹਾਲ ਵੈਨਕੂਵਰ ਵਿਖੇ ਕੀਤੀ ਗਈ। ਵਿਆਹ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਤੇ ਸਨੇਹੀਆਂ ਨੇ ਸ਼ਮੂਲੀਅਤ ਕੀਤੀ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦਿਆਂ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ। ਇਸੇ ਦੌਰਾਨ ਨਾਨੈਮੋ ਦੇ ਉਘੇ ਰੀਐਲਟਰ ਰਾਜ ਬੰਗਾ ਤੇ ਉਘੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ ਨੇ ਵਿਆਹ ਸਮਾਗਮਾਂ ਵਿਚ ਸ਼ਮੁੂਲੀਅਤ ਕਰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।