Headlines

ਬਰੈਂਪਟਨ ਵਿਚ 14 ਜੂਨ ਨੂੰ ਮਨਾਇਆ ਜਾਵੇਗਾ ਚੋਹਲਾ ਸਾਹਿਬ ਨਾਮਕਰਣ 4 ਹਾੜ ਦਿਵਸ

ਚੂਰੀ ਦੇ ਪ੍ਰਸਾਦ ਦੇ ਲਗਾਏ ਜਾਣਗੇ ਲੰਗਰ-ਵਿਨੋਦ ਚੋਹਲਾ-

ਬਰੈਂਪਟਨ,11 ਜੂਨ-ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵਲੋਂ ਚੋਹਲਾ ਸਾਹਿਬ ਨਗਰ ਨੂੰ ਵਸਾਉਣ ਦੀ ਖੁਸ਼ੀ ਵਿੱਚ 4 ਹਾੜ ਦਿਵਸ ਨੂੰ ਸਮਰਪਿਤ ਜਿਥੇ ਇਲਾਕੇ ਦੀਆਂ ਸੰਗਤਾਂ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ,ਉਥੇ ਐਨ.ਆਰ.ਆਈ ਵੀਰਾਂ ਵਲੋਂ ਵੀ ਇਸ ਦਿਹਾੜੇ ਨੂੰ ਬਰੈਂਪਟਨ (ਕੈਨੇਡਾ) ਵਿੱਚ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਰੈਂਪਟਨ (ਕੈਨੇਡਾ) ਵਾਸੀ ਸਮਾਜ ਸੇਵੀ ਅਤੇ ਐਨ.ਆਰ.ਆਈ ਯੂਨਿਟ ਦੇ ਪ੍ਰਧਾਨ ਵਿਨੋਦ ਚੋਹਲਾ ਨੇ ਦੱਸਿਆ ਕਿ 14 ਜੂਨ ਨੂੰ ਬਰੈਂਪਟਨ (ਕੈਨੇਡਾ) ਦੇ ਖਾਲਸਾ ਗੁਰਮਤਿ ਅਕੈਡਮੀ ਵਿਖੇ ਸਵੇਰੇ 11.30 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਕਥਾ ਅਤੇ ਕੀਰਤਨ ਦਰਬਾਰ ਸੱਜੇਗਾ।ਇਸ ਉਪਰੰਤ ਗਤਕਾ ਮੁਕਾਬਲੇ ਵੀ ਕਰਵਾਏ ਜਾਣਗੇ।ਇਸ ਦੌਰਾਨ ਚੂਰੀ ਦੇ ਪ੍ਰਸਾਦ ਅਤੇ ਲੰਗਰ ਦੇ ਅਤੁੱਟ ਭੰਡਾਰੇ ਵਰਤਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਨਵਤੇਜ ਸਿੰਘ ਚੋਹਲਾ,ਹਰਸ਼ ਚੋਹਲਾ,ਮਨਪ੍ਰੀਤ ਸਿੰਘ ਜੱਜ,ਸਰਬਜੀਤ ਸਿੰਘ ਢਿੱਲੋਂ,ਸੇਠੀ ਧੁੰਨ,ਸੁਰਿੰਦਰ ਸਿੰਘ ਬੱਬੂ,ਦਿਲਦਾਰ ਸਿੰਘ ਧੁੰਨ,ਕਮਲਦੀਪ ਸਿੰਘ ਬੇਦੀ ਸਮੇਤ ਐਨ.ਆਰ.ਆਈ ਵੀਰਾਂ ਵਲੋਂ ਖਾਸ ਸੇਵਾ ਨਿਭਾਈ ਜਾਵੇਗੀ।

Leave a Reply

Your email address will not be published. Required fields are marked *