Headlines

ਭਦੌੜ ਨਿਵਾਸੀਆਂ ਵੱਲੋਂ ਸਰੀ ‘ਚ ਦੋ ਮਹਾਂਪੁਰਸ਼ਾਂ ਦੀ ਯਾਦ ‘ਚ ਅਖੰਡ ਪਾਠ 20 ਜੂਨ ਤੋਂ

ਵੈਨਕੂਵਰ (ਬਰਾੜ-ਭਗਤਾ ਭਾਈ ਕਾ) ਕੈਨੇਡਾ ਵਿੱਚ ਰਹਿ ਰਹੇ ਬਰਨਾਲਾ ਜ਼ਿਲ੍ਹਾ ਦੇ ਇਤਿਹਾਸਕ ਕਸਬਾ ਭਦੌੜ ਨਿਵਾਸੀਆਂ ਵੱਲੋਂ ਸੰਤ ਬਾਬਾ ਭਾਨ ਸਿੰਘ ਜੀ ਅਤੇ ਸੰਤ ਬਾਬਾ ਹਰਨਾਮ ਦਾਸ (ਲੇਖ ਰਾਮ) ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਵਾਰ ਵੀ 20 ਜੂਨ ਦਿਨ ਸ਼ੁੱਕਰਵਾਰ ਨੂੰ ਅਖੰਡਪਾਠ ਪ੍ਰਕਾਸ਼ ਕਰਵਾਇਆ ਜਾ ਰਿਹਾ ਹੈ ਅਤੇ 22 ਜੂਨ ਦਿਨ ਐਤਵਾਰ ਨੂੰ ਭੋਗ ਪਾਇਆ ਜਾਵੇਗਾ। ਇਹ ਪ੍ਰੋਗਰਾਮ ਸਰੀ ਦੀ 152 ਸਟ੍ਰੀਟ ਅਤੇ 68 ਐਵੀਨਿਊ ‘ਤੇ ਸਥਿੱਤ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਵਿਖੇ ਕਰਵਾਇਆ ਜਾ ਰਿਹਾ ਹੈ।

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਗੁਰਦੁਆਰਾ ਸਾਹਿਬ ਸਰੀ ਵਿਖੇ ਪਹੁੰਚ ਕੇ ਸੇਵਾ ਕੀਤੀ ਜਾਵੇ।
ਹੋਰ ਵਧੇਰੇ ਜਾਣਕਾਰੀ ਲਈ ਪ੍ਰਦੀਪ ਕੁਮਾਰ ਸ਼ਰਮਾ (ਪੱਪੂ) ਨਾਲ 604-551-7840 ‘ਤੇ, ਕਾਲ਼ਾ ਸਰਪੰਚ ਨਾਲ 778-223-3800 ‘ਤੇ ਜਾਂ ਫਿਰ ਅਵਤਾਰ ਧਾਲੀਵਾਲ ਨਾਲ 604-715-9981 ਫੋਨ ਰਾਹੀ ਸੰਪਰਕ ਕੀਤਾ ਜਾਵੇ ਸਕਦਾ ਹੈ।

Leave a Reply

Your email address will not be published. Required fields are marked *