ਅੰਮ੍ਰਿਤਸਰ-( ਦੇ ਪ੍ਰ ਬਿ )-ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ’ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਸੰਗਤਾਂ ਸਮੇਤ ਜਪੁਜੀ ਸਾਹਿਬ ਦੇ ਪਾਠ ਅਤੇ ਸਤਿਨਾਮੁ ਵਾਹਿਗੁਰੂ ਜੀ ਦਾ ਜਾਪ ਕਰਵਾਉਂਦੇ ਹੋਏ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 430 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰੂ ਕੀ ਵਡਾਲੀ ਵਿਖੇ ਰਾਤ 12 ਵੱਜਕੇ 35 ਮਿੰਟ ‘ਤੇ ਲੰਗਰ ਹਾਲ ਬਾਬਾ ਖੜਕ ਸਿੰਘ ਦੀ ਛੱਤ ‘ਤੇ 11 ਜੂਨ ਦੀ ਰਾਤ ਨੂੰ ਢਾਡੀ ਦਰਬਾਰ ਦੀ ਸਮਾਪਤੀ ਦੀ ਅਰਦਾਸ, ਹੁਕਮਨਾਮੇ ਅਤੇ ਆਤਿਸ਼ਬਾਜ਼ੀ ਤੋਂ ਬਾਅਦ 430 ਘਿਓ ਦੇ ਦੀਵਿਆਂ ਦੀ ਅਕ੍ਰਿਤੀ “430 ਸਾਲਾ” ਬਣਾਕੇ ਘਿਓ ਦੇ ਦੀਵੇ ਜਗਾਕੇ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਲੈਣ ਦੀਆਂ ਖੁਸ਼ੀਆਂ ਮਨਾਈਆਂ ਗਈਆਂ । ‘430 ਸਾਲਾ’ ਦੀਵੀਆਂ ਦੀ ਬਣਾਈ ਅਕ੍ਰਿਤੀ ਦੇ ਦੀਵੇ ਜਗਾਉਣ ਤੋਂ ਪਹਿਲਾਂ ਪ੍ਰੋ: ਬਾਬਾ ਰੰਧਾਵਾ ਵਲੋਂ ਅਰਦਾਸ ਕੀਤੀ ਗਈ ਅਤੇ ਸਤਿਨਾਮੁ ਵਾਹਿਗੁਰੂ ਦਾ ਸਿਮਰਨ ਕਰਦਿਆਂ ਪਹਿਲਾ ਦੀਵਾ ਜਗਾਕੇ ਦਸ ਹੋਰ ਗੁਰਮੁਖ ਪਿਆਰਿਆਂ ਦੇ ਦੀਵੇ ਜਗਾਕੇ 430 ਦੀਵਿਆਂ ਦੀ ਬਣਾਈ ਅਕ੍ਰਿਤੀ ਦੇ ਦੀਵੇ ਜਗਾਉਣੇ ਆਰੰਭ ਕੀਤੇ । ਦੀਵੀਆਂ ਨੂੰ ਜਗਾਉਣ ਸਮੇਂ ਭਾਈ ਬਲਵਿੰਦਰ ਸਿੰਘ ਵਲੋਂ ਉਚੀ ਆਵਾਜ਼ ਵਿਚ ਸੰਗਤਾਂ ਨੂੰ ਸਿਮਰਨ ਕਰਵਾਇਆ ਗਿਆ । ਸਿਮਰਨ ਕਰਦਿਆਂ ਦੀਵੇ ਜਗਾਉਣ ਵੇਲੇ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ । ਸਾਰੀਆਂ ਸੰਗਤਾਂ ਵਲੋਂ ਪਹਿਲਾਂ 430 ਦੀਵੀਆਂ ਅਕ੍ਰਿਤੀ ਬਣਾਉਣ, ਦੀਵਿਆਂ ‘ਚ ਵੱਟੀਆਂ ਅਤੇ ਘਿਓ ਪਾਉਣ ਵੇਲੇ ਲਗਾਤਾਰ 2 ਘੰਟੇ ਸਤਿਨਾਮੁ ਵਾਹਿਗੁਰੂ ਦਾ ਜਾਪ ਕੀਤਾ ਅਤੇ ਦੀਵੇ ਜਗਾਉਣ ਸਮੇਂ ਵੀ ਲਗਭਗ ਦੋ ਘੰਟੇ ਜਾਪ ਕੀਤਾ ਗਿਆ । ਕਈ ਸੰਗਤਾਂ ਘਰ ਤੋਂ ਹੀ ਜਪੁਜੀ ਸਾਹਿਬ ਦੇ ਪਾਠ ਕਰਕੇ ਆਈਆਂ ਸਨ ਅਤੇ ਕਈਆਂ ਨੇ ਮੌਕੇ ਤੇ ਜਪੁਜੀ ਸਾਹਿਬ ਦੇ ਪਾਠ ਕਰਕੇ ਛੇਵੇਂ ਪਾਤਸ਼ਾਹ ਜੀ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ । ਦੀਵੇ ਜਗਾਉਣ ਦੀ ਸੇਵਾ ਵਿਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਤੋਂ ਇਲਾਵਾ ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਦੇਵ ਸਿੰਘ, ਭਾਈ ਸੰਤਾ ਸਿੰਘ, ਭਾਈ ਬਲਵਿੰਦਰ ਸਿੰਘ (ਗਾਗਰੀਆਂ ਗੁਰੂ ਕੇ ਮਹਿਲ), ਭਾਈ ਜਗਮੋਹਨ ਸਿੰਘ ਕਲਕੱਤਾ ਤੇ ਪਰਿਵਾਰ, ਭਾਈ ਕੁਲਦੀਪ ਸਿੰਘ ਥੇਹ, ਭਾਈ ਮਦਨ ਸਿੰਘ, ਜਲੰਧਰ ਤੋਂ ਬੀਬੀ ਬਲਜਿੰਦਰ ਕੌਰ ਅਤੇ ਜਸਵਿੰਦਰ ਸਿੰਘ, ਐਡਵੋ: ਪਰਮਜੀਤ ਸਿੰਘ ਤੇਗ ਤੇ ਪਰਿਵਾਰ, ਕਰਨ ਸਿੰਘ ਗਿੱਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਪਾਇਆ । ਦੀਵੇ ਜਗਾਉਣ ਉਪਰੰਤ ਸੰਗਤਾਂ ਸਮੇਤ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ (ਭੋਰਾ ਸਾਹਿਬ) ਨਤਮਸਤਕ ਹੋਣ ਤੋਂ ਬਾਅਦ ਭੋਰਾ ਸਾਹਿਬ ‘ਚ ਬੈਠੀਆਂ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਲੈਣ ਦਾ ਵੱਡਮੁੱਲਾ ਇਤਿਹਾਸ ਸੁਣਾਕੇ ਨਿਹਾਲ ਕੀਤਾ ।
ਬਾਬਾ ਬੁੱਢਾ ਵੰਸ਼ਜ ਵਲੋਂ ਛੇਵੇਂ ਪਾਤਸ਼ਾਹ ਜੀ ਦੇ 430 ਸਾਲਾ ਪ੍ਰਕਾਸ਼ ਪੁਰਬ ‘ਤੇ ਸ਼ਰਧਾ ਨਾਲ 430 ਘਿਓ ਦੇ ਦੀਵੇ ਜਗਾਏ
