Headlines

ਸਰਪੰਚ ਧੰਨਾ ਸਿੰਘ ਢੱਡੇ ਅਤੇ ਲਾਈਨਮੈਨ ਨੱਥਾ ਸਿੰਘ ਦਾ ਬਰੈਂਪਟਨ ਚ ਨਿੱਘਾ ਸਵਾਗਤ

ਵੈਨਕੂਵਰ, (ਮਲਕੀਤ ਸਿੰਘ)- ਅੰਮ੍ਰਿਤਸਰ ਜਿਲੇ  ਦੇ ਇਤਿਹਾਸਿਕ ਪੱਖੋਂ ਮੋਹਰੀ ਗਿਣੇ ਜਾਂਦੇ ਪਿੰਡ ਢੱਡੇ ਦੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਸਿਰਕਢ ਆਗੂ ਧੰਨਾ ਸਿੰਘ ਢੱਡੇ ਅਤੇ ਬਿਜਲੀ ਵਿਭਾਗ ਦੇ ਲਾਈਨਮੈਨ ਨੱਥਾ ਸਿੰਘ  ਬੀਤੇ ਦਿਨ ਨਿੱਜੀ ਫੇਰੀ ਦੌਰਾਨ ਕੈਨੇਡਾ ਦੇ ਸ਼ਹਿਰ  ਬਰੈਪਟਨ ਪੁੱਜੇ| ਜਿੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਸਨੇਹੀਆਂ ਵੱਲੋਂ ਉਹਨਾਂ ਨੂੰ ਗੁਲਦਸਤੇ ਭੇਟ ਕਰਕੇ ਦਿਲੀ ਪਿਆਰ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਦੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਰਪੰਚ ਧੰਨਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ “ਮੁਹਿਮ ਤਹਿਤ ਸੈਂਕੜੇ ਨਸ਼ਾ ਤਸਕਰਾ  ਤੇ ਲਗਾਤਾਰ ਕਾਨੂੰਨੀ ਸਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਤੋਂ ਆਮ ਲੋਕ ਕਾਫੀ ਸੰਤੁਸ਼ਟ ਹਨ। ਅਖੀਰ ਚ ਉਹਨਾਂ ਨੇ ਕਿਹਾ ਕਿ ਲੁਧਿਆਣਾ ਜਿਮਨੀ ਚੋਣ ਦੌਰਾਨ ਆਪ ਦੇ ਉਮੀਦਵਾਰ  ਸੰਜੀਵ ਅਰੋੜਾ  ਨੂੰ ਮਿਲ ਰਹੇ ਭਰਵੇ ਜਨਤਕ ਸਮਰਥਨ ਕਾਰਨ ਉਹਨਾਂ ਦੀ ਜਿੱਤ ਹੋਣੀ ਤੈਅ  ਹੈ ਇਸ ਮੌਕੇ ਤੇ ਉਹਨਾਂ ਨਾਲ ਲਵਪ੍ਰੀਤ ਸਿੰਘ ,ਹਰਪ੍ਰੀਤ ਸਿੰਘ, ਗੁਰਨਾਮ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ|

Leave a Reply

Your email address will not be published. Required fields are marked *