Headlines

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਬੀਤੇ ਦਿਨੀਂ ਵੈਨਕੂਵਰ ਨਿਵਾਸੀ ਤੇ ਉਘੇ ਕਾਰੋਬਾਰੀ ਸੋਢੀ ਦਦਰਾਲ ਦੇ ਬੇਟੇ ਅੰਕਿਤ ਦਦਰਾਲ ਅਤੇ ਦਰਸ਼ਨ ਸਿੰਘ ਮੱਲੀ ਦੀ ਬੇਟੀ ਹਰਮਨਜੋਤ ਮੱਲੀ ਦਾ ਸ਼ੁਭ ਵਿਆਹ ਖਾਲਸਾ ਦੀਵਾਨ ਸੁਸਾਇਟੀ ਵਿਖੇ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਇਸ ਮੌਕੇ ਹੈਡ ਗਰੰਥੀ ਗਿਆਨੀ ਹਰਮਿੰਦਰਪਾਲ ਸਿੰਘ ਨੇ ਅਰਦਾਸ ਬੇਨਤੀ ਕਰਨ ਉਪਰੰਤ ਲਾਵਾਂ ਦਾ ਪਾਠ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਤੇ ਰਿਸ਼ਤੇਦਾਰਾਂ ਸਮੇਤ ਰਵਿਦਾਸ ਸਭਾ  ਵੈਨਕੂਵਰ ਦੇ ਪਤਵੰਤੇ ਸੱਜਣਾਂ ਨੇ ਵੀ ਹਾਜ਼ਰੀ ਭਰੀ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਜਰਨੈਲ ਸਿੰਘ ਭੰਡਾਲ ਨੇ ਸਕੱਤਰ ਦੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਤੇ ਸੋਢੀ ਦਦਰਾਲ ਨੂੰ ਗੁਰੂ ਘਰ ਵਲੋਂ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਵਲੋਂ ਪਲੇਕ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ, ਅਮਰਜੀਤ ਲੀਲ, ਹਰਜੀਤ ਸਿੰਘ ਸੋਹਪਾਲ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *