Headlines

ਵਰਲਡ ਚੈਂਪੀਅਨ ਜਿੰਦਰ ਮਾਹਲ ਨੇ ਗੁਰੂ ਨਾਨਕ ਫਰੀ ਕਿਚਨ ਨਾਲ ਸੇਵਾ ਵਿਚ ਹਿੱਸਾ ਲਿਆ

ਗੁਰੂ ਨਾਨਕ ਫਰੀ ਕਿਚਨ ਵਲੋਂ ਹਰ ਹਫਤੇ ਹਜ਼ਾਰਾਂ ਲੋੜਵੰਦਾਂ ਨੂੰ ਵੰਡੀ ਜਾਂਦੀ ਹੈ ਗਰੋਸਰੀ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਗੁਰੂ ਨਾਨਕ ਫਰੀ ਕਿਚਨ ਵਲੋਂ ਲੋੜਵੰਦਾਂ ਦੀ ਮਦਦ ਲਈ ਰਿਜਾਇਨਾ ਤੇ ਕੈਲਗਰੀ ਵਿਚ ਫਰੀ ਕਿਚਨ ਅਤੇ ਗਰੋਸਰੀ ਦੀਆਂ ਸੇਵਾਵਾਂ ਪ੍ਰਦਾਨ ਕਰਦਿਆਂ ਗੁਰੂ ਸਾਹਿਬਾਨ ਦੇ ਸਿਧਾਂਤ ਨੂੰ ਉਤਸ਼ਾਹ  ਤੇ ਸ਼ਰਧਾ ਪ੍ਰਚਾਰਿਆ ਜਾ ਰਿਹਾ ਹੈ। ਗੁਰੂ ਨਾਨਕ ਫਰੀ ਕਿਚਨ ਦੀ ਸੇਵਾ ਰਿਜਾਇਨਾ (ਸੈਸਕੈਚਵਨ)  ਤੋਂ ਲਗਪਗ 8 ਸਾਲ ਪਹਿਲਾਂ ਕੀਤੀ ਗਈ ਸੀ ਜਿਥੇ ਅੱਜ ਵੀ 900 ਤੋਂ ਉਪਰ ਲੋੜਵੰਦ ਲੋਕਾਂ ਨੂੰ ਫਰੀ ਗਰੋਸਰੀ ਦਿੱਤੀ ਜਾਂਦੀ ਹੈ। ਰਿਜਾਇਨਾ ਵਿਚ ਗੁਰੂ ਫਰੀ ਕਿਚਨ ਦੇ ਮੁੱਖ ਸੇਵਾਦਾਰ ਅਮਰਜੋਤ ਸਹੋਤਾ, ਹੇਮ ਜੁਟਲਾ, ਗੁਰਜੀਤ ਚੀਮਾ ਅਤੇ ਜਗਦੀਪ ਸਿੰਘ, ਹੋਰ ਕਈ ਵਲੰਟੀਅਰਾਂ ਦੀ ਸਹਾਇਤਾ ਨਾਲ ਸੇਵਾ ਦੇ ਇਸ ਮਹਾਨ ਕਾਰਜ ਨੂੰ ਨਿਭਾਅ ਰਹੇ ਹਨ ਤੇ ਹਰ ਹਫਤੇ ਨਵੀ ਲੋਕੇਸ਼ਨ ਉਪਰ ਫਰੀ ਗਰੋਸਰੀ ਵੰਡੀ ਜਾਂਦੀ ਹੈ।

ਕੈਲਗਰੀ  ਵਿਚ ਗੁਰੂ ਨਾਨਕ ਫਰੀ ਕਿਚਨ ਦੇ ਮੁੱਖ ਸੇਵਾਦਾਰ ਸੰਦੀਪ ਸਿੰਘ ਸੰਧੂ, ਸਰੋਜ, ਦਰਸ਼ਨ ਖੁਨਖੁਨ ਵਲੰਟੀਅਰ ਸਾਥੀਆਂ ਨਾਲ ਮਿਲਕੇ ਸੇਵਾ ਦੇ ਇਸ ਮਹਾਨ ਕਾਰਜ ਵਿਚ ਲੱਗੇ ਹੋਏ ਹਨ। ਇਸ ਹਫਤੇ ਕੈਲਗਰੀ ਗੁਰੂ ਨਾਨਕ ਫਰੀ ਕਿਚਨ ਵਲੋਂ ਸਾਊਥ ਵੈਸਟ ਹੈਰੀਟੇਜ ਰੇਲਵੇ ਸਟੇਸ਼ਨ ਵਿਖੇ ਗਰੋਸਰੀ ਵੰਡੀ ਗਈ। ਇਸ ਮੌਕੇ ਡਬਲਿਊ ਡਬਲਿਊ ਈ ਵਰਲਡ ਚੈਂਪੀਅਨ ਜਿੰਦਰ ਮਾਹਲ ਨੇ ਪੁੱਜਕੇ ਸੇਵਾ ਵਿਚ ਹਿੱਸਾ ਲਿਆ। ਉਹਨਾਂ ਇਸ ਮੌਕੇ ਪ੍ਰਬੰਧਕਾਂ ਤੇ ਵਲੰਟੀਅਰ ਵਲੋਂ ਨਿਭਾਈ ਜਾ ਰਹੀ ਇਸ ਸੇਵਾ ਦੀ ਸ਼ਲਾਘਾ ਕੀਤੀ ਤੇ ਖੁਦ ਵਲੰਟੀਅਰ ਵਜੋਂ ਸੇਵਾ ਵਿਚ ਹਿੱਸਾ ਪਾਕੇ ਮਾਣ ਮਹਿਸੂਸ ਕੀਤਾ। ਇਸ ਦੌਰਾਨ ਲਗਪਗ 3700 ਲੋੜਵੰਦਾਂ ਨੂੰ ਗਰੋਸਰੀ ਵੰਡੀ ਗਈ। ਗਰੋਸਰੀ ਦੇ ਭਰੇ ਤਿੰਨ ਟਰੇਲਰ ਵੰਡੇ ਗਏ । ਟਰਾਂਸਪੋਰਟ ਸੇਵਾ ਸਕਾਈਵਿੰਗ ਟਰਾਂਸਪੋਰਟ, ਓਨਵੇਅ ਟਰਾਂਸਪੋਰਟ, ਜੈਨੇਸਿਸ ਟਰਾਂਸਪੋਰਟ ਅਤੇ ਸਿੰਘ ਲੌਜਿਸਟਿਕ ਵਲੋਂ ਆਪਣੇ ਡਰਾਈਵਰਾਂ ਤੇ ਟਰੱਕਾਂ ਨਾਲ ਨਿਭਾਈ ਗਈ। ਇਹਨਾਂ ਟਰੱਕਿੰਗ ਕੰਪਨੀਆਂ ਵਲੋਂ ਟਰਾਂਸਪੋਰਟ ਦਾ ਇਹ ਯੋਗਦਾਨ ਲਗਾਤਾਰ ਦਿੱਤਾ ਜਾਂਦਾ ਹੈ।

 

Leave a Reply

Your email address will not be published. Required fields are marked *