Headlines

ਕੈਨੇਡਾ ਦੇ ਤਾਜ਼ਾ ਹਾਲਾਤ ਤੇ ਇਕ ਕਵਿਤਾ…ਕੁਲਵੀਰ ਸਿੰਘ ਡਾਨਸੀਵਾਲ

ਬਿਜ਼ਨਸ ਕਿਵੇਂ ਕਰਾਂ ….

ਮਿੱਤਰੋਂ ਲੱਖ ਚੁਣੌਤੀਆਂ ,ਦੱਸ ਬਿਜਨਸ ਕਿਵੇਂ ਕਰਾਂ

ਉਹ ਮੰਗਦੇ ਫਿਰਨ ਫਿਰੌਤੀਆਂ,ਦੱਸ ਬਿਜਨਸ ਕਿਵੇਂ ਕਰਾਂ

*****************************************

ਲੱਕ ਤੋੜ ਕੇ ਕੰਮ ਚਲਾਇਆ, ਮਿਹਨਤ ਕਰਕੇ ਬੰਗਲਾ ਪਾਇਆ

ਮਿਲੀਅਨ ਡਾਲਰ ਮੰਗਣ ਲੱਗ ਪਏ,ਹੱਥੀਂ ਪਾਲੇ ਡੰਗਣ ਲੱਗ ਪਏ

ਜਾਨਾਂ ਕਰਤੀਆਂ ਔਖੀਆਂ ,ਦੱਸ ਬਿਜਨਸ ਕਿਵੇਂ ਕਰਾਂ,

ਉਹ ਮੰਗਦੇ ਫਿਰਨ ਫਰੌਤੀਆਂ, ਦੱਸ ਬਿਜ਼ਨਸ ਕਿਵੇਂ ਕਰਾਂ

****************************************

ਨਿੱਤ ਟਰੰਪ ਡਰਾਈ ਰੱਖਦਾ, ਟਿੰਡ ਚ ਕਾਨਾ ਪਾਈ ਰੱਖਦਾ

ਨਿੱਤ ਹੀ ਟੈਰਿਫ ਲਾਈ ਰੱਖਦਾ, ਚੜ੍ਹੇ stock ਗਿਰਾਈ ਰੱਖਦਾ

ਭੱਜਾ ਫਿਰੇ ਰਿਫਿਊਜੀਆਂ ਪਿੱਛੇ

ਜੋ ਆਏ ,ਲਾ ਲਾ ਡੌਂਕੀਆਂ, ਦੱਸ ਬਿਜ਼ਨਸ ਕਿਵੇਂ ਕਰਾਂ

ਉਹ ਮੰਗਦੇ ਫਿਰਨ ਫਰੌਤੀਆਂ, ਦੱਸ ਬਿਜ਼ਨਸ ਕਿਵੇਂ ਕਰਾਂ

****************************************

ਹੋ ਗਏ ਤੰਗ ਟਰੱਕਾਂ ਵਾਲੇ, ਵੱਡੀਆਂ ਛੋਟੀਆਂ ਹੱਟਾਂ ਵਾਲੇ

ਨੰਗ ਹੋ ਗਏ ਲੱਖਾਂ ਵਾਲੇ, ਚਤਰ ਚਲਾਕ ਤੇ ਮੱਤਾਂ ਵਾਲੇ

ਕਿਸ਼ਤਾਂ ਉੱਧਰ ਧੂਆਂ ਕੱਢਣ

ਅੱਖਾਂ ਕੱਢਣ ਵਹੁਟੀਆਂ,ਦੱਸ ਬਿਜਨਸ ਕਿਵੇਂ ਕਰਾਂ

ਉਹ ਮੰਗਦੇ ਫਿਰਨ ਫਿਰੌਤੀਆਂ, ਦੱਸ ਬਿਜਨਸ ਕਿਵੇਂ ਕਰਾਂ

*****************************************

ਟੈਕਸੀਆਂ ਵਾਲੇ ਮਾਰਨ ਧਾਹਾਂ, ਵਿਹਲ਼ੇ ਬੈਠੇਂ ਤੱਕਦੇ ਰਾਹਾਂ

ਇੱਕ passenger ਆਇਆ ਮੂਹਰੇ,

ਕਾਰਾਂ ਚਾਰ ਖਲੋਤੀਆਂ, ਦੱਸ ਬਿਜ਼ਨਸ ਕਿਵੇਂ ਕਰਾਂ

ਉਹ ਮੰਗਦੇ ਫਿਰਨ ਫਰੌਤੀਆਂ, ਦੱਸ ਬਿਜ਼ਨਸ ਕਿਵੇਂ ਕਰਾਂ

***+***********************************

ਬਿਲਡਰ ਕਹਿੰਦਾ ਲਾਟਾਂ ਫਸੀਆਂ,

ਸੇਲਾਂ ਘਟੀਆਂ ਕਿਸ਼ਤਾਂ ਵਧੀਆਂ

ਕਹਿਣ ਰੀਐਲਟਰ ਘਰ ਨੀ ਵਿਕਦੇ

ਡਾਣਸੀਵਾਲੀਆ ਕਵਿਤਾ ਲਿਖਦੇ

ਟ੍ਰੇਡਮੈਨ ਦੀਆਂ ਜੌਬਾਂ ਘਟੀਆਂ

ਪਰ ਤਕਲੀਫ਼ਾਂ ਬਹੁਤੀਆਂ, ਦੱਸ ਬਿਜਨਸ ਕਿਵੇਂ ਕਰਾਂ

ਮੰਗਦੇ ਫਿਰਨ ਫਿਰੌਤੀਆਂ, ਦੱਸ ਬਿਜ਼ਨਸ ਕਿਵੇਂ ਕਰਾਂ

ਦੱਬਕੇ ਮਾਰਨ ਵਹੁਟੀਆਂ ਦੱਸ ਬਿਜ਼ਨਸ ਕਿਵੇਂ ਕਰਾਂ …

 

Leave a Reply

Your email address will not be published. Required fields are marked *