ਸਰੀ, 16 ਜੂਨ ( ਸੰਦੀਪ ਸਿੰਘ ਧੰਜੂ)- ਸਮਾਜ ਭਲਾਈ ਦੇ ਕਾਰਜਾਂ ਨੂੰ ਸਮਰਪਿਤ ‘ਚੜ੍ਹਦੀ ਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਦੇ ਵਲੰਟੀਅਰਾਂ ਵੱਲੋਂ ਬੀਤੇ ਦਿਨ ਸ਼ਹਿਰ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ‘ਕਲੋਵਰਡੇਲ ਅਥਲੈਟਿਕਸ ਪਾਰਕ’ ਸਰੀ ਦੀ ਸਫਾਈ ਕੀਤੀ। ਇਸ ਮੁਹਿੰਮ ਵਿੱਚ ਸਰੀ ਸਿਟੀ ਦੀ ਕੌਂਸਲਰ ਲਿੰਡਾ ਐਨਿਸ ਅਤੇ ਸਰੀ ਸਕੂਲ ਬੋਰਡ ਦੇ ਟਰੱਸਟੀ ਗੈਰੀ ਥਿੰਦ ਤੋਂ ਇਲਾਵਾ ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੀ ਅਗਵਾਈ ਵਿਚ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਮੰਕਟਲਾ, ਲਖਵੀਰ ਸਿੰਘ ਗਰੇਵਾਲ, ਮਨਜੀਤ ਸਿੰਘ ਚੀਮਾ, ਬਲਜੀਤ ਸਿੰਘ ਰਾਏ ਤੋਂ ਇਲਾਵਾ ਐਸੋਸੀਏਸ਼ਨ ਦੇ ਸਮੱਰਥਕ ਰਸਿੰਦਰ ਕੌਰ, ਵਿਕਰਮਜੀਤ ਡਾਹਰੀ, ਪਿਆਰਾ ਸਿੰਘ ਡਡਵਾਲ ਅਤੇ ਹੋਰ ਕਈ ਵਲੰਟੀਅਰ ਇਸ ਮੁਹਿੰਮ ਵਿਚ ਸ਼ਾਮਲ ਹੋਏ।
‘ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਨੇ ਸਰੀ ਸ਼ਹਿਰ ਵਿੱਚ ਸਫਾਈ ਮੁਹਿੰਮ ਚਲਾਈ
