Mar 7, 2026

ਸਮਾਗਮ ਵਿਚ ਪੰਜਾਬ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਸਥਾਨਕ ਆਗੂਆਂ  ਤੇ ਕਈ ਅਹਿਮ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ-

ਜ਼ੀਰਾ ਪਰਿਵਾਰ ਨੂੰ ਗ੍ਰਹਿ ਪ੍ਰਵੇਸ਼ ਮੌਕੇ ਸ਼ੁਭ ਕਾਮਨਾਵਾਂ ਦਿੱਤੀਆਂ-

ਸਰੀ ( ਮਾਂਗਟ)- ਬੀਤੇ ਐਤਵਾਰ ਨੂੰ ਸਰੀ ਦੀ ਉਘੀ ਸ਼ਖਸੀਅਤ ਅਤੇ ਬਿਜਨਸਮੈਨ ਸ ਬਖਸ਼ੀਸ਼ ਸਿੰਘ ਜ਼ੀਰਾ ( ਸਪੁੱਤਰ ਸਵਰਗੀ ਜਥੇਦਾਰ ਗੁਰਦੀਪ ਸਿੰਘ ਜ਼ੀਰਾ) ਵਲੋਂ  ਇਥੇ ਨਵਾਂ ਘਰ ਬਣਾਉਣ ਅਤੇ ਗ੍ਰਹਿ ਪ੍ਰਵੇਸ਼ ਮੌਕੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ।ਇਸ ਭੋਗ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਪਰਿਵਾਰ ਦੀ ਚੜਦੀ ਕਲਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ|  ਸਮਾਗਮ ਵਿੱਚ ਸ ਬਖਸ਼ੀਸ਼ ਸਿੰਘ ਜ਼ੀਰਾ ਦੇ ਭਤੀਜੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਆਈਆਂ ਸੰਗਤਾਂ ਦਾ ਪਰਿਵਾਰ ਵਲੋਂ ਸਵਾਗਤ ਅਤੇ ਧੰਨਵਾਦ ਕੀਤਾ।

ਸਰੀ-ਨਿਊਟਨ ਤੋਂ ਐਮ ਪੀ ਸੁੱਖ ਧਾਲੀਵਾਲ, ਐਬਸਫੋਰਡ ਸਾਊਥ ਲੈਂਗਲੀ ਤੋਂ ਐਮ ਪੀ ਸੁਖਮਨ ਗਿੱਲ ਵੀ ਵਿਸ਼ੇਸ਼ ਤੌਰ ਤੇ ਪੁੱਜੇ ਤੇ ਪਰਿਵਾਰ ਨੂੰ ਗ੍ਰਹਿ ਪ੍ਰਵੇਸ਼ ਲਈ ਵਧਾਈਆਂ ਦਿੱਤੀਆਂ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ ਹਰਮੀਤ ਸਿੰਘ ਖੁੱਡੀਆਂ ਏ ਕਲਾਸ ਫੌਰਨ ਐਕਸਚੇਂਜ, ਪ੍ਰਭਦੇਵ ਸਿੰਘ ਖਹਿਰਾ ਏ ਵੰਨ ਟਰੱਸ, ਸੁੱਖ ਪੰਧੇਰ, ਸੁਖਵਿੰਦਰ ਸਿੰਘ ਸਮਰਾ ਨਵਰਾਜ ਸਵੀਟਸ, ਕਬੱਡੀ ਪ੍ਰੋਮੋਟਰ ਇੰਦਰਜੀਤ ਸਿੰਘ ਰੂਮੀ, ਪਰਮਿੰਦਰ ਸਿੰਘ ਅਟਵਾਲ ਰੋਇਲ ਕਿੰਗ ਪੈਲੇਸ, ਕੁਲਤਾਰ ਸਿੰਘ ਥਿਆੜਾ ਤਾਜ ਪਾਰਕ, ਗੁਰਪ੍ਰੀਤ ਸਿੰਘ ਲੱਕੀ ਸਹੋਤਾ, ਰਛਪਾਲ ਸਿੰਘ ਗਿੱਲ, ਦਵਿੰਦਰ ਸਿੰਘ ਬੈਨੀਪਾਲ, ਕੁਲਜੀਤ ਕੌਰ , ਬਲਜਿੰਦਰ ਸਿੰਘ ਅਟਵਾਲ,  ਅੰਮ੍ਰਿਤਜੀਤ ਸਿੰਘ ਸਰਾਂ, ਨਵਦੀਪ ਸਿੰਘ ਸੰਧੂ, ਗੋਲਡੀ ਮੱਲੀ, ਜਗਦੀਪ ਸਿੰਘ ਸਿੱਧੂ, ਗੁਰ ਉਪਲ ਟੋਰਾਂਟੋ, ਗੁਰਦਾਵਰ ਸਿੰਘ, ਊਧਮ ਸਿੰਘ ਹੁੰਦਲ, ਮਾਸਟਰ ਮਨਜੀਤ ਸਿੰਘ ਦਿਓਲ, ਸੁਖਚੈਨ ਸਿੰਘ ਬਰਾੜ ਸਰਪੰਚ, ਹੈਪੀ ਦਿਓਲ ਸੁਪਰ ਸੇਵ, ਬਲਜਿੰਦਰ ਮਾਨ, ਅੰਗਰੇਜ ਬਰਾੜ, ਅਵਤਾਰ ਸਿੰਘ ਰਾਜਾ ਗਿੱਲ, ਸੋਨੀ ਸਿੱਧੂ, ਗੁਰਜੰਟ ਸਿੰਘ ਸੰਧੂ, ਗੁਰਜੀਤ ਸਿੰਘ ਸੰਧੂ, ਪ੍ਰਭਜੋਤ ਸਿੰਘ ਬਰਾੜ, ਦੀਪਕ ਚੱਢਾ,  ਵਿਨੈ ਵੜੈਚ,  ਸੁਖਵੰਤ ਸਿੰਘ ਮਾਂਗਟ, ਜੱਗ ਜੇ ਐਸ ਆਟੋ, ਬੌਬੀ ਸੰਧੂ, ਪਰਮਿੰਦਰ ਸਿੰਘ ਥਿੰਦ ਤੋਂ ਇਲਾਵਾ ਜ਼ੀਰਾ  ਫੈਮਿਲੀ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਅਖੀਰ ਵਿਚ ਸ ਬਖਸ਼ੀਸ਼ ਸਿੰਘ ਜ਼ੀਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ  ਦੇ ਭੋਗ ਉਪਰੰਤ ਰਾਗੀ ਸਿੰਘਾਂ ਦੇ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਤੇ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

 

ਤਸਵੀਰਾਂ-ਮਹੇਸ਼ਇੰਦਰ ਸਿੰਘ ਮਾਂਗਟ