Mar 7, 2026

ਵੈਨਕੂਵਰ , (ਮਲਕੀਤ ਸਿੰਘ )-ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ਦੀ 132 ਸਟਰੀਟ ਅਤੇ 88 ਐਵਨਿਊ ਦੇ ਚੌਂਕ ਨੇੜੇ ਇੱਕ ਪਿੱਕ ਅੱਪ ਟਰੱਕ ਨਾਲ ਹਲਕੀ ਟੱਕਰ ਮਗਰੋਂ ਬੇਕਾਬੂ ਹੋਈ ਬੱਸ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰਵਾਰ ਬਗੀਚੇ ਚ ਜਾ ਫਸੀ| ਇਸ ਹਾਦਸੇ ਸਮੇਂ ਇਸ ਬੱਸ ਵਿੱਚ ਕੋਈ ਸਵਾਰੀ ਨਹੀਂ ਸੀ ਦੱਸਿਆ ਜਾ ਰਿਹਾ ਹੈ ਕਿ ਉਕਤ ਸਟਰੀਟ ਤੋਂ ਲੰਘ ਰਹੀ ਇਸ ਬੱਸ ਦੇ ਡਰਾਈਵਰ ਵੱਲੋਂ ਇੱਕ ਪਿਕ ਅਪ ਟਰੱਕ ਨਾਲ ਟੱਕਰ ਤੋਂ ਬਚਾਅ ਕਰਦਿਆ ਇਹ ਹਾਦਸਾ ਵਾਪਰਿਆ| ਫਿਲਹਾਲ ਇਸ ਹਾਦਸੇ ਚ ਕਿਸੇ ਦੇ ਵੀ ਜਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ|
ਕੈਪਸ਼ਨ ਹਾਦਸੇ ਦੌਰਾਨ ਘਰ  ਮੋਰਲੇ ਬਗੀਚੇ ਚ ਫਸੀ ਬਸ|