ਵੈਨਕੂਵਰ ,( ਮਲਕੀਤ ਸਿੰਘ)- ਇੱਕ ਕੇਸ ਚ ਪੁਲਿਸ ਨੂੰ ਲੋੜੀਦਾ ਸੈਡਿਨ ਬਲੈਕਵੈਲ ਨਾਂ ਦਾ ਇੱਕ ਵਿਅਕਤੀ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਹੋਪ ਇਲਾਕੇ ਦੇ ਪਹਾੜੀ ਜੰਗਲਾਂ ਚ ਲੁਕਿਆ ਹੋਇਆ ਸੀ ਇਸੇ ਦੌਰਾਨ ਜੰਗਲਾਂ ਨੂੰ ਅੱਗ ਲੱਗ ਗਈ| ਜਿਸ ਤੇ ਕਾਬੂ ਪਾਉਣ ਲਈ ਰੁਝੀਆਂ ਬਚਾਅ ਕਾਰਜ ਦੀਆਂ ਟੀਮਾਂ ਨੂੰ ਹੈਲੀਕਾਪਟਰ ਤੋਂ ਦੂਰਬੀਨ ਰਾਹੀਂ ਅੱਗ ਦੇ ਬਚਾਅ ਲਈ ਇੱਕ ਵਿਅਕਤੀ ਵੱਡੀ ਚਟਾਨ ਤੇ ਖੜਾ ਦਿਖਾਈ ਦਿੱਤਾ ਤਾਂ ਤਾਂ ਬਚਾਅ ਕਾਰਜ ਟੀਮਾਂ ਵੱਲੋਂ ਉਸ ਵਿਅਕਤੀ ਨੂੰ ਤੁਰੰਤ ਉਥੋ ਸੁਰੱਖਿਅਤ ਕੱਢਿਆ ਗਿਆ ਜਦੋਂ ਉਸ ਦੀ ਡੁੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਗ੍ਰਿਫਤਾਰ ਵਾਰੰਟ ਜਾਰੀ ਹੋਏ ਹਨ। ਜਿਸ ਮਗਰੋਂ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕਰ ਦਿੱਤਾ ਗਿਆ ਹੈ।|
