Mar 7, 2026

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ)- ਜ਼ਿਲ੍ਹਾ ਮੋਗਾ ਇਲਾਕੇ ਦੀ ਨਾਮਵਰ ਸੰਸਥਾ ‘ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ’ ਸਮਾਧ ਭਾਈ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਇਸ ਸੰਸਥਾ ਦੇ ਪ੍ਰਤਿਭਾਸ਼ਾਲੀ ਸਖਸ਼ੀਅਤ ਦੇ ਮਾਲਕ ਪ੍ਰਿੰਸੀਪਲ ਸ੍ਰੀ ਸ਼ਸ਼ੀਕਾਂਤ ਨੂੰ ਰਵਿੰਦਰ ਨਾਥ ਟੈਗੋਰ ਪ੍ਰਿੰਸੀਪਲ ਨੈਸ਼ਨਲ ਅਵਾਰਡ ਵਜੋਂ ਨਿਵਾਜਿਆ ਗਿਆ। ਇਹ ਐਵਾਰਡ ਉਹਨਾਂ ਦੀ ਵਿਦਿਆਰਥੀਆਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਪਾਏ ਗਏ ਸ਼ਲਾਘਾਯੋਗ ਯਤਨਾਂ ਕਾਰਨ ਦਿੱਤਾ ਗਿਆ ਹੈ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਵਧਾਈ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਸ੍ਰੀ ਸ਼ਸ਼ੀਕਾਂਤ ਬਹੁਤ ਹੀ ਤਜ਼ਰਬੇਕਾਰ ਅਤੇ ਮਿਹਨਤੀ ਹਨ ਜੋ ਸਟਾਫ ਦੀ ਸੁਚੱਜੇ ਢੰਗ ਨਾਲ ਅਗਵਾਈ ਕਰਦੇ ਹਨ। ਵਿੱਦਿਆ ਦੇ ਨਾਲ ਸੰਬੰਧਤ ਹਰ ਖੇਤਰ ‘ਚ ਮੁਹਾਰਤ ਰੱਖਣ ਵਾਲੇ ਸ਼੍ਰੀ ਸ਼ਸ਼ੀ ਕਾਂਤ ਇਨਸਾਨੀਅਤ ਤੌਰ ‘ਤੇ ਇਲਾਕੇ ‘ਚ ਚੰਗਾ ਵਿਚਰਨ ਦੇ ਵੀਰ ਮਾਹਰ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਵੀ ਭਾਗ ਲੈਣ ਲਈ ਉਤਸ਼ਾਹਿਤ ਕਰਨ ਦਿਲਚਸਪੀ ਰੱਖਦੇ ਹਨ। ਵਿੱਦਿਆ ਖੇਤਰ ਦੇ ਨਾਲ ਸੰਬੰਧਤ ਇਸ ਸਮੇਂ ਸਕੂਲ ਦੇ ਚੇਅਰਪਰਸਨ ਮੈਡਮ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਸਮੂਹ ਕੋਆਰਡੀਨੇਟਰ ਅਤੇ ਸਕੂਲ ਦੇ ਸਟਾਫ ਮੈਂਬਰਾਂ ਨੇ ਵਧਾਈ ਦਿੱਤੀ।