ਸਰੀ ( ਰੂਪੀ ਖਹਿਰਾ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਹੀਨੇਵਾਰ ਬੈਠਕ/ ਕਵੀ ਦਰਬਾਰ 12 ਜੁਲਾਈ,2025,ਦਿਨ ਸਨਿੱਚਰਵਾਰ ਨੂੰ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸਿਟੀਜ਼ਨ ਸੈਂਟਰ (7050 120 St ) ਸਰੀ ਵਿਖੇ ਹੋਵੇਗੀ ਜੋ ਕਿ ਕਨੇਡਾ ਡੇ ਨੂੰ ਸਮਰਪਿਤ ਹੋਵੇਗੀ । ਇਸ ਮੌਕੇ ਲੇਖਕ ਨਰਿੰਦਰ ਸਿੰਘ ਪੰਨੂ ਦੀ ਪੁਸਤਕ “ ਦੀਪ ਦੀ ਮੀਤ “(ਨਾਵਲ) ਲੋਕ ਅਰਪਣ ਕੀਤੀ ਜਾਵੇਗੀ। ਉੱਘੇ ਵਿਦਵਾਨ ਪ੍ਰੋਫ਼ੈਸਰ ਕਸ਼ਮੀਰਾ ਸਿੰਘ “ ਪਿਆਰ ਜਿਸਮਾਂ ਦਾ ਨਹੀਂ, ਰੂਹਾਂ ਦਾ ਹੁੰਦਾ ਹੈ “ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ ।ਆਪ ਸਭ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆ ਨੂੰ ਆਪਣੀਆਂ ਵਡਮੁੱਲੀਆਂ ਸਾਹਿਤਕ ਰਚਨਾਵਾਂ ਨਾਲ ਪਹੁੰਚਣ ਲਈ ਪੁਰ-ਜ਼ੋਰ ਅਪੀਲ ਕੀਤੀ ਜਾਂਦੀ ਹੈ ।
ਬਹੁਤ ਹੀ ਅਦਬ ਅਤੇ ਸਤਿਕਾਰ ਸਾਹਿਤ !
ਪ੍ਰਧਾਨ-ਪ੍ਰਿਤਪਾਲ ਸਿੰਘ ਗਿੱਲ 604 726 8410
ਉਪ ਪ੍ਰਧਾਨ-ਸੁਰਜੀਤ ਸਿੰਘ ਮਾਧੋਪੁਰੀ 604 377 4171
ਸਕੱਤਰ-ਪਲਵਿੰਦਰ ਸਿੰਘ ਰੰਧਾਵਾ 778 552 5320
ਖ਼ਜ਼ਾਨਚੀ-ਰੁਪਿੰਦਰ ਰੂਪੀ ਖਹਿਰਾ 778 892 9731
