ਸਰੀ-ਭਾਰਤ ਦੀ ਹਕੂਮਤ ਵੱਲੋਂ ਆਮ ਆਦਮੀ ਪਾਰਟੀ ਰਾਹੀਂ ਪੰਜਾਬ ਦੇ ਕਿਰਤੀ ਮਜ਼ਦੂਰ ਕਿਸਾਨਾਂ ਦੀ 40 ਹਜ਼ਾਰ ਏਕੜ ਜ਼ਮੀਨ ਲੁੱਟ ਕੇ ਮਾਰੇ ਡਾਕੇ ਖਿਲਾਫ਼ ਅਵਾਜ਼ ਬੁਲੰਦ ਕਰਨ ਲਈ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਭਾਈ ਨਿੱਝਰ ਟੀਮ ਵੱਲੋਂ 13 ਜੁਲਾਈ ਐਤਵਾਰ ਸ਼ਾਮ 5 ਵਜੇ ਭਾਈ ਨਿੱਝਰ ਸ਼ਹੀਦੀ ਅਸਥਾਨ ਵਿਖੇ ਇਕੱਠ ਰੱਖਿਆ ਗਿਆ ਹੈ।ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਇਕੱਠ ਵਿਚ ਪੁੱਜਣ ਦੀ ਅਪੀਲ ਕੀਤੀ ਗਈ ਹੈ। ਇਥੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕਿਰਤੀ ਮਜ਼ਦੂਰ ਕਿਸਾਨਾਂ ਦੀ ਲੈਂਡ ਪੂਲਿੰਗ ਐਕਟ ਦੇ ਘਟੀਆ ਨੀਤੀ ਰਾਹੀਂ ਕਿਸਾਨਾਂ ਦੀ ਇਕ ਇੰਚ ਵੀ ਜ਼ਮੀਨ ਉੱਪਰ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕਨੇਡਾ
7050 120 St Surrey Canada
