Mar 7, 2026

ਸਰੀ-ਬੀਤੇ ਦਿਨੀਂ   ਪੰਜਾਬੀ ਲੈਂਗੂਏਜ  ਐਂਡ ਕਲਚਰ  ਡਿਵੈਲਪਮੈਂਟ  ਸੋਸਾਇਟੀ  ਵੱਲੋ  ਖਾਲਸਾ  ਲਾਇਬ੍ਰੇਰੀ  ਸਰੀ ਵਿਖੇ  ਪੰਜਾਬੀ  ਭਾਸ਼ਾ  ਨੂੰ ਸਮਰਪਿਤ  ਇੱਕ  ਪ੍ਰੋਗਰਾਮ  ਕਰਵਾਇਆ  ਗਿਆ। ਜਿਸ ਵਿੱਚ  ਡਾ  ਬਲਜਿੰਦਰ  ਸਿੰਘ  ਚੀਮਾ, ਸ੍ਰ  ਪ੍ਰੀਤਮ  ਸਿੰਘ  ਗਰੇਵਾਲ  ,ਸ੍ਰ  ਹਰਰਾਜਵਿੰਦਰ ਸਿੰਘ  ਜਟਾਣਾ, ਸ੍ਰ  ਚਮਕੌਰ  ਸਿੰਘ  ਪੰਧੇਰ,  ਸੁਸਾਇਟੀ  ਦੇ ਡਾਇਰੈਕਟਰ  ਹਰਵਿੰਦਰ  ਸ਼ਰਮਾ  ਅਤੇ ਸ਼ਾਲਿਨੀ  ਸ਼ਰਮਾ  ਸ਼ਾਮਲ  ਹੋਏ। ਪੰਜਾਬੀ  ਭਾਸ਼ਾ  ਅਤੇ ਬੋਲੀ  ਦੇ ਘਟਦੇ  ਜਾ  ਰਹੇ  ਸ਼ਬਦ  ਭੰਡਾਰ  ਤੇ ਚਿੰਤਾ  ਪ੍ਰਗਟ  ਕੀਤੀ ਗਈ ।ਨਵੇਂ ਸ਼ਬਦ  ਜੋੜ  ਅਤੇ ਅੰਗਰੇਜੀ  ਸ਼ਬਦਾਂ  ਦੇ ਪੰਜਾਬੀ  ਵਿੱਚ  ਅਨੁਵਾਦ  ਕੀਤੇ  ਜਾਣ  ਦੀ ਜਰੂਰਤ  ਨੂੰ ਸਮਝਦਿਆਂ  ਇਸ ਪਾਸੇ ਖੋਜ਼  ਕਾਰਜ  ਆਰੰਭ  ਕਰਨ  ਦੇ ਫੈਸਲੇ  ਲਏ  ਗਏ। ਪ੍ਰੋਗਰਾਮ  ਵਿੱਚ  ਉਘੇ  ਪੱਤਰਕਾਰ  ਸੁਖਵਿੰਦਰ  ਸਿੰਘ  ਚੋਹਲਾ ਵਿਸ਼ੇਸ਼  ਤੌਰ  ਤੇ ਪਹੁੰਚੇ। ਪ੍ਰੋਗਰਾਮ  ਵਿਚ  ਹੋਰ ਬਹੁਤ  ਸਾਰੀਆਂ  ਸਨਮਾਨਯੋਗ  ਹਸਤੀਆਂ  ਸ਼ਾਮਲ  ਹੋਈਆਂ। ਸਭਨਾਂ ਲਈ   ਖਾਣ-ਪੀਣ  ਦਾ ਪ੍ਰਬੰਧ    ਕੀਤਾ  ਗਿਆ  ਸੀ।