Mar 7, 2026

ਐਨ ਆਰ ਆਈ ਵਲੋਂ ਮੁੱਖ ਮੰਤਰੀ, ਬਿਜਲੀ ਮੰਤਰੀ ਅਤੇ ਬਿਜਲੀ ਅਧਿਕਾਰੀਆਂ ਦੇ ਨਾਂ  ਖੁੱਲਾ ਪੱਤਰ.

ਟੋਰਾਂਟੋ-ਕੀ ਇੱਕ ਐਨ ਆਰ ਆਈ ਦੇ 11 ਮਹੀਨੇ ਤੋਂ ਬੰਦ ਪਏ ਘਰ ਦੇ 33500 ਰੁਪਇਆਂ ਦੇ ਬਿੱਲ ਦੀ ਕੋਈ ਅਧਿਕਾਰੀ ਜਾਂਚ ਕਰਾਏਗਾ ਕਿ ਇਸ ਮੀਟਰ ਤੇ ਕਿਸ  ਦੀ “ਛੱਤਰ ਛਾਇਆ” ਹੇਠ “ਕੁੰਡੀ ਕੁਨੈਕਸ਼ਨ” ਚੱਲਦਾ ਰਿਹਾ ?
ਸ੍ਰੀ ਮਾਨ ਜੀ,
ਬੇਨਤੀ ਹੈ ਕਿ ਬੀਤੇ ਸਾਲ ਸਤੰਬਰ ਮਹੀਨੇਂ ਚ ਅਸੀਂ ਆਪਣਾ ਘਰ ਬੰਦ ਕਰ ਕੇ ਸਾਡਾ ਪਰਿਵਾਰ ਕੈਨੇਡਾ ਚਲਾ ਗਿਆ। ਸਾਡੇ ਪਰਿਵਾਰ ਵਿੱਚ ਇੱਕ 32 ਸਾਲਾ ਨੌਜੁਆਨ ਦੀ ਮੌਤ ਹੋਣ ਕਰਕੇ ਬੀਤੇ ਹਫ਼ਤੇ  ਸਾਨੂੰ ਭਾਰਤ ਵਾਪਿਸ ਆਉਣ ਸਮੇਂ ਸਾਡੇ ਫੋਨ ਤੇ ਮਿਲੇ ਸੁਨੇਹੇ ਅਨੁਸਾਰ ਸਾਡੇ ਬੰਦ ਪਏ ਘਰ ਦਾ ਬਿੱਲ 33500 ਰੁਪਏ ਅਦਾ ਕਰਨ ਦਾ ਤੁਹਾਡੇ ਮਹਿਕਮੇਂ ਵੱਲੋਂ ਹੁਕਮਨਾਮਾਂ ਮਿਲਿਆ। ਸਿਤਮ ਜਰੀਫੀ ਦੀ ਗੱਲ ਤਾਂ ਇਹ ਕਿ ਸਾਡੇ ਘਰ ਦੀ ਉਸ ਸਮੇਂ ਬਿਜਲੀ ਵੀ ਬੰਦ ਸੀ ਜਦੋਂ ਅਸੀਂ ਘਰ ਦਾ ਦਰਵਾਜ਼ਾ ਖੋਹਲਿਆ। ਕੀ ਮਹਿਕਮੇ ਦਾ ਕੋਈ ਅਧਿਕਾਰੀ ਪੰਜਾਬ ਸਰਕਾਰ ਦੇ ਉਸ ਦਾਅਵੇ ਕਿ ਐਨ ਆਰ ਆਈਜ ਦੇ ਜਾਨ ਮਾਲ ਦੀ ਰਾਖੀ ਦੀ ਗਰੰਟੀ ਤੇ ਪਹਿਰਾ ਦੇਵਾਂਗੇ ? ਜਾਂ ਇਸੇ ਤਰਾਂ ਐਨ ਆਰ ਆਈਜ ਦੇ ਬੰਦ ਪਏ ਘਰਾਂ ਦੇ ਬਾਹਰੋਂ ਕਿਸੇ ਨਿਗਰਾਨ ਕਰਮਚਾਰੀ ਦੀ ਮਿਲੀ ਭੁਗਤ ਨਾਲ “ਕੁੰਡੀ ਕੁਨੈਕ਼ਸ਼ਨ” ਨਾਲ ਬਿਜਲੀ ਚੋਰੀ ਦਾ ਖਾਤਾ ਚਲਦਾ  ਰਹੇਗਾ ? ਅਜਿਹਾ ਕਾਰਾ ਸਾਡੇ ਨਾਲ ਪਹਿਲਾਂ ਵੀ ਹੋ ਚੁੱਕਾ ਹੈ ਜਿਸ ਦੀ ਸ਼ਿਕਾਇਤ ਵੀ ਤੁਹਾਡੇ ਰਿਕਾਰਡ ਵਿੱਚ ਦਰਜ ਹੈ। ਮੈਨੂੰ ਪੂਰੀ ਆਸ ਹੈ ਕਿ ਇਸ ਘਟਨਾਂ ਦੀ ਆਪ ਪੂਰੀ ਜਾਂਚ ਕਰਵਾ ਕੇ ਸਾਨੂੰ ਇਨਸਾਫ ਦਿਵਾਓਗੇ ਅਤੇ ਇਸ ਕਾਰੇ ਨੂੰ ਅੰਜਾਮ ਦੇਣ ਵਾਲੀ ਮਹਿਕਮੇਂ ਦੀ ਅਜਿਹੀ ਕਾਲੀ ਭੇਡ ਵਿਰੁੱਧ ਕਾਨੂੰਨੀ ਕਾਰਵਾਈ ਜ਼ਰੂਰ ਕਰੋਗੇ।
ਇਨਸਾਫ ਦੀ ਉਮੀਦ ਚ
ਗੁਰਮੀਤ ਕੌਰ ਕੰਵਲ ਸੁਪਤਨੀ
ਕੰਵਲਜੀਤ ਸਿੰਘ ਕੰਵਲ
ਸੀਨੀਅਰ ਪੱਤਰਕਾਰ
ਵਤਨੋਂ ਪਾਰ ਪੰਜਾਬੀ ਟੀ ਵੀ ਅਤੇ ਨਿਊਜ ਟੋਰਾਂਟੋ,ਕੈਨੇਡਾ।