Mar 7, 2026

ਵੈਨਕੂਵਰ ,15 ਜੁਲਾਈ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ  ਪਿੰਟ ਕਟਨ ਸ਼ਹਿਰ ਚ ਆਯੋਜਿਤ ਇੱਕ ਸਾਈਕਲ ਰੇਸ ਮੁਕਾਬਲਿਆਂ ਦੌਰਾਨ ਰੇਸ ਚ ਹਿੱਸਾ ਲੈ ਰਹੇ ਇੱਕ ਸਾਈਕਲ ਸਵਾਰ ਦੀ ਕਾਰ ਨਾਲ ਟੱਕਰ ਹੋ ਜਾਣ ਕਾਰਣ ਦਰਦਨਾਕ  ਮੌਤ ਹੋ ਗਈ ਜਦੋਂ ਕਿ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗ੍ਰੇਨਫੋਡੋ  ਨਾਂ ਦੇ ਸ਼ੁਰੂ ਕੀਤੇ ਇਸ ਸਾਈਕਲ ਦੌੜ ਮੁਕਾਬਲਿਆਂ ਦੌਰਾਨ ਅਚਾਨਕ ਵਾਪਰੇ ਦਰਦਨਾਕ ਹਾਦਸੇ ਮਗਰੋ ਉਕਤ ਮੁਕਾਬਲਿਆਂ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਪੁਲਿਸ ਵੱਲੋਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ|