ਚੌਂਕ ਮਹਿਤਾ-14 ਜੁਲਾਈ (ਪਰਮਿੰਦਰ ਸਿੰਘ ਬਮਰਾਹ)-ਕਸਬਾ ਮਹਿਤਾ ਚੌਕ ਦੇ ਨੇੜਲੇ ਪਿੰਡ ਕੁਹਾਟਵਿੰਡ ਹਿੰਦੂਆਂ ਦੀ ਜੰਮਪਲ ਅਤੇ ਮਹਿਤਾ ਚੌਂਕ ਦੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਦੀ ਵਿਦਿਆਰਥਣ ,ਅਰਸ਼ਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਰੰਧਾਵਾ ਤੇ ਮਾਤਾ ਲਖਵਿੰਦਰ ਕੌਰ ਨੇ ਕਨੇਡਾ ਦੇ ਸ਼ਹਿਰ ਸਰੀ (ਬੀ.ਸੀ ) ਵਿਖੇ ਸਫਲਤਾ ਦੇ ਝੰਡੇ ਗੱਡਣ ਅਤੇ ਜੇਲ੍ਹ ਵਿਭਾਗ ਦੀ ਕੋਰੈਕਸ਼ਨ ਅਫਸਰ ਲੱਗਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਅਰਸ਼ਦੀਪ ਕੌਰ ਦੇ ਪਿਤਾ ਸ੍ਰ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਅਰਸ਼ਦੀਪ ਕੌਰ ਕੈਨੇਡਾ ਸਰੀ ਬੀਸੀ ਵਿਖੇ ਮਈ 2018 ਵਿੱਚ ਪਹੁੰਚੀ ਸੀ ।ਇਸ ਤੋਂ ਪਹਿਲਾਂ ਉਸ ਨੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਚੌਕ ਤੋਂ ਆਪਣੀ ਮੁੱਢਲੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਕੈਨੇਡਾ ਜਾ ਕੇ ਉਸਨੇ ਲੰਗਾਰਾ ਕਾਲਜ ਵੈਨਕੂਵਰ ਬੀਸੀ ਤੋਂ ਪੜ੍ਹਾਈ ਪੂਰੀ ਕਰਕੇ ਅਤੇ ਪੀ ਆਰ ਲੈਣ ਉਪਰੰਤ ਕੁੱਝ ਮਹੀਨਿਆ ਦੇ ਕੋਰਸ ਅਤੇ ਸਖਤ ਮੇਹਨਤ ਉਪਰੰਤ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ਜੇਲ੍ਹ ਦੀ ਕੋਰੈਕਸ਼ਨ ਅਫਸਰ ਦੀ ਨੌਕਰੀ ਹਾਸਿਲ ਕਰਨ ਲਈ ਬਹੁਤ ਸਖਤ ਮਿਹਨਤ ਕੀਤੀ ਤੇ ਅੱਜ ਉਹ ਆਪਣੀ ਮਿਹਨਤ ਸਦਕਾ ਹੀ ਇਸ ਮੁਕਾਮ ਤੇ ਪਹੁੰਚਣ ਵਿੱਚ ਸਫਲ ਹੋਈ ਹੈ।

