ਵੈਨਕੂਵਰ (ਮਲਕੀਤ ਸਿੰਘ)- ਵੈਨਕੂਵਰ ਕੋਸਟਲ ਹੈਲਥ ਵੱਲੋਂ ਵੈਨਕੂਵਰ ਦੇ ਕੁਝ ਚੋਣਵੇਂ ਸਮੁੰਦਰੀ ਬੀਚਾਂ ਤੇ ਤੈਰਨ ਸਬੰਧੀ ਅਣਮਿਥੇ ਸਮੇਂ ਲਈ ਪਾਬੰਦੀ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਪਾਬੰਦੀ ਦਾ ਇਹ ਫੈਸਲਾ ਸਮੁੰਦਰੀ ਪਾਣੀ ਚ ਈ ਕੌਲੀ ਬੈਕਟੀਰੀਆ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵਧੇਰੇ ਹੋਣ ਕਾਰਨ ਲਗਾਈ ਗਈ ਹੈ। ਪਾਬੰਦੀ ਸ਼ੁਦਾ ਬੀਚਾਂ ਚ ਇੰਗਲਿਸ਼ ਬੇ ਬੀਚ, ਕਿਤ ਸਿਲਾਨੋ ਬੀਚ,ਸੈਕਿੰਡ ਬੀਚ, ਸਨਸੈਟ ਬੀਚ, ਥਰਡ ਬੀਚ(ਸਟੈਨਲੀ ਪਾਰਕ) ਡੰਡਰੇਵ ਬੀਚ(ਵੈਸਟ ਵੈਨਕੂਵਰ ),ਲਾਇਨ ਬੇ ਬੀਚ ਅਤੇ ਟਰਾਡ ਲੇਕ ਬੀਚ ਸ਼ਾਮਿਲ ਹਨ|
ਜ਼ਿਕਰਯੋਗ ਹੈ ਕਿ ਇਹਨਾਂ ਬੀਚਾਂ ਤੇ 19 ,22 ਅਤੇ 26 ਜੁਲਾਈ ਨੂੰ ਹੋਂਡਾ ਸੈਲੀਬਰੇਸ਼ਨ ਆਫ ਲਾਈਟਜ ਦੌਰਾਨ ਆਤਿਸ਼ਬਾਜ਼ੀ ਦੇ ਨਜਾਰਿਆਂ ਨੂੰ ਮਾਨਣ ਲਈ ਵੱਡੀ ਗਿਣਤੀ ਚ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ|
