Mar 7, 2026

Screenshot

ਐਬਸਫੋਰਡ ( ਦੇ ਪ੍ਰ ਬਿ)-ਵੈਲੀ ਯੁਨਾਈਟਡ ਕਲਚਰਲ ਕਲੱਬ ਐਬਸਫੋਰਡ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਮੇਲਾ ਪੰਜਾਬੀਆਂ ਦਾ ਮਿਤੀ 23 ਅਗਸਤ ਦਿਨ ਸ਼ਨੀਵਾਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸ ਮਨਜਿੰਦਰ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਵਲੋਂ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ। ਮੇਲੇ ਵਿਚ ਪੰਜਾਬ ਤੋਂ ਕਈ ਨਾਮਵਰ ਕਲਾਕਾਰ ਪਹੁੰਚ ਰਹੇ ਹਨ। ਮੇਲੇ ਦੌਰਾਨ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਉਹਨਾਂ ਮੇਲੇ ਦੀ ਸਪਾਂਸਰਸ਼ਿਪ ਅਤੇ ਹੋਰ ਸਹਿਯੋਗ ਜਾਂ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਹਰਜੋਤ ਸੰਧੂ ਨਾਲ ਫੋਨ ਨੰਬਰ ਫੋਨ ਨੰਬਰ  778-240-9959 ਜਾਂ ਲਖਬੀਰ ਮਾਨ ਨਾਲ 604-751-3208 ਤੇ ਸੰਪਰਕ ਕੀਤਾ ਜਾ ਸਕਦਾ ਹੈ।