ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨੀਂ ਸਾਬਕਾ ਫੈਡਰੇਸ਼ਨ ਆਗੂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਆਪਣੇ ਕੈਨੇਡਾ ਦੌਰੇ ਦੌਰਾਨ ਵੈਨਕੂਵਰ ਪੁੱਜੇ, ਜਿਥੇ ਉਹ ਖਾਲਸਾ ਦੀਵਾਨ ਸੁਸਾਇਟੀ ਗੁੁਰੂ ਘਰ ਵਿਖੇ ਨਤਮਸਤਕ ਹੋਏ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਵਲੋਂ ਉਹਨਾਂ ਦਾ ਸਿਰੋਪਾਓ ਸਾਹਿਬ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ ਭੋਮਾ ਨੇ ਕੈਨੇਡਾ ਦੀ ਧਰਤੀ ਤੇ ਸਭ ਤੋਂ ਪਹਿਲੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਉਹਨਾਂ ਦਾ ਸਨਮਾਨ ਕੀਤੇ ਜਾਣ ਲਈ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਹਾਜ਼ਰ ਸੰਗਤ ਨਾਲ ਧਰਮ ਪ੍ਰਚਾਰ ਅਤੇ ਪੰਜਾਬ ਦੀ ਤਰੱਕੀ ਤੇ ਬੇਹਤਰੀ ਲਈ ਐਨ ਆਰ ਆਈ ਭਰਾਵਾਂ ਅੱਗੇ ਕੁਝ ਸੁਝਾਅ ਵੀ ਰੱਖੇ ਜਿਹਨਾਂ ਨੂੰ ਸੰਗਤ ਵਲੋਂ ਖੂਬ ਸਲਾਹਿਆ ਗਿਆ। ਉਹਨਾਂ ਪੰਜਾਬ ਵਿਚ ਗਰੀਬ ਪਰਿਵਾਰਾਂ ਨੂੰ ਧਰਮ ਪਰਿਵਰਤਨ ਲਈ ਵਰਗਲਾਏ ਜਾਣ ਤੋਂ ਰੋਕਣ ਲਈ ਗਰੀਬਾਂ ਦੀ ਸਹਾਇਤਾ ਕਰਨ ਅਤੇ ਸਿੱਖ ਧਰਮ ਪ੍ਰਚਾਰਕਾਂ ਜਿਹਨਾਂ ਵਿਚ ਪਿੰਡਾਂ ਦੇ ਗੁਰੂ ਘਰਾਂ ਵਿਚ ਗਰੰਥੀ ਸਿੰਘਾਂ ਤੇ ਰਾਗੀ ਢਾਡੀ ਸਿੰਘਾਂ ਦੀ ਵੱਧ ਤੋਂ ਵੱਧ ਮਾਇਕ ਸਹਾਇਤਾ ਕੀਤੇ ਜਾਣ ਦੀ ਅਪੀਲ ਕੀਤੀ।
ਖਾਲਸਾ ਦੀਵਾਨ ਸੁਸਾਇਟੀ ਵਲੋਂ ਭਾਈ ਭੋਮਾ ਨੂੰ ਸਨਮਾਨਿਤ ਕਰਦੇ ਹੋਏ ਗਿਆਨੀ ਜੀ, ਜਨਰਲ ਸਕੱਤਰ ਜਰਨੈਲ ਸਿੰਘ ਭੰਡਾਲ, ਸੀਨੀਅਰ ਆਗੂ ਗੁਰਬਖਸ਼ ਸਿੰਘ ਬਾਗੀ ਸੰਘੇੜਾ, ਕੁਲਦੀਪ ਸਿੰਘ ਜਗਪਾਲ ਤੇ ਹੋਰ।

