ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਦੀ 66 ਸਟਰੀਟ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਪਹਿਲੀ ਵਾਰ ਖੁਲੇ ਪੰਡਾਲ ਵਿਚ 2 ਦਿਨਾਂ ਮਹਾਨ ਕੀਰਤਨ ਦਰਬਾਰ ਕਰਵਾਇਆ। ਗੁਰਦੂਆਰਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਫੁੱਲਾਂ ਦੀ ਵਰਖਾ ‘ਚ ਪੰਡਾਲ ਵਿਚ ਲਿਆਂਦੀ ਗਈ। ਉਪੰਰਤ ਮੁੱਖ ਸੇਵਾਦਾਰ ਭਾਈ ਦਰਸ਼ਨ ਸਿੰਘ ਵੱਲੋਂ ਅਰਦਾਸ ਕੀਤੀ ਗਈ। ਦੋਵੇਂ ਦਿਨ ਸਜੇ ਦੀਵਾਨਾਂ ਵਿੱਚ ਭਾਈ ਬਲਜੀਤ ਸਿੰਘ ਦਮਦਮੀ ਟਕਸਾਲ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਭਾਈ ਅਨੰਤਵੀਰ ਸਿੰਘ ਐਲ ਏ ਵਾਲਿਆਂ ਦੇ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।
ਇਸ ਮੌਕੇ ਮਲਕੀਅਤ ਸਿੰਘ ਪ੍ਰਧਾਨ, ਸੰਤੋਖ ਸਿੰਘ ਵਾਇਸ ਪ੍ਰਧਾਨ, ਧਿਆਨ ਸਿੰਘ ਪਨੇਸਰ ਸੀਨੀਅਰ ਮੀਤ ਪ੍ਰਧਾਨ, ਤਿਰਲੋਚਨ ਸਿੰਘ ਜਨਰਲ ਸੈਕਟਰੀ, ਹਰਮਿੰਦਰ ਸਿੰਘ ਗਰੇਵਾਲ ਜਾਇੰਟ ਸੈਕਟਰੀ, ਸੁਖਦੇਵ ਸਿੰਘ ਖਜਾਨਚੀ, ਕੁਲਦੀਪ ਸਿੰਘ ਚਾਨਾ ਸਟੇਜ ਸਕੱਤਰ, ਤਲਵਿੰਦਰ ਸਿੰਘ ਪਨੇਸਰ, ਹਰਜਿੰਦਰ ਸਿੰਘ ਜੌਹਲ, ਜੋਗਾ ਸਿੰਘ ਖਹਿਰਾ, ਅਵਤਾਰ ਸਿੰਘ ਮਹਿਤਾ ਤੇ ਹੋਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਗੁਰੂ ਸਾਹਿਬ ਅਤੇ ਸ਼ਾਮਲ ਸੰਗਤਾਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਸ਼ੁਕਰਾਨਾ ਕੀਤਾ।






